ਮੋਟਰਸਾਈਕਲ ਚੋਰੀ ਦੇ ਦੋਸ਼ ''ਚ 3 ਗ੍ਰਿਫਤਾਰ

Tuesday, Jul 25, 2017 - 01:42 AM (IST)

ਪਟਿਆਲਾ(ਬਲਜਿੰਦਰ)-ਥਾਣਾ ਅਨਾਜ ਮੰਡੀ ਦੀ ਪੁਲਸ ਵੱਲੋਂ ਐੱਸ. ਐੱਚ. ਓ. ਹੈਰੀ ਬੋਪਰਾਏ ਦੀ ਅਗਵਾਈ ਹੇਠ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ 'ਚ ਚਮਕੌਰ ਸਿੰਘ ਵਾਸੀ ਧਨੌਲਾ, ਗੋਰਾ ਵਾਸੀ ਭੱਦਲਵੱਡ ਅਤੇ ਸੰਦੀਪ ਵਾਸੀ ਧਨੌਲਾ ਸ਼ਾਮਲ ਹਨ। ਤਿੰਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਹੈਰੀ ਬੋਪਰਾਏ ਨੇ ਦੱਸਿਆ ਕਿ ਏ. ਐੱਸ. ਆਈ. ਸ਼ਾਮ ਲਾਲ ਅਤੇ ਹੌਲਦਾਰ ਬਚਿੱਤਰ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਪਹਿਲਾਂ ਵੀ ਚੋਰੀਆਂ ਕਰਨ ਦੇ ਆਦੀ ਹਨ। ਇਨ੍ਹਾਂ ਤੋਂ 2 ਮੋਟਰਸਾਈਕਲ ਅਤੇ 2 ਸਿਲੰਡਰ ਬਰਾਮਦ ਕੀਤੇ ਗਏ। 


Related News