50 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਣੇ 1 ਗ੍ਰਿਫਤਾਰ, 2 ਫਰਾਰ

Tuesday, Jun 20, 2017 - 02:05 AM (IST)

ਬਠਿੰਡਾ(ਬਲਵਿੰਦਰ)-ਸੀ. ਆਈ. ਏ. ਸਟਾਫ-1 ਵੱਲੋਂ ਐੱਸ. ਐੱਸ. ਪੀ. ਨਵੀਨ ਸਿੰਗਲਾ ਦੇ ਹੁਕਮਾਂ ਤਹਿਤ ਹਰਿਆਣਾ ਤੋਂ ਆ ਰਹੀ ਨਾਜਾਇਜ਼ ਸ਼ਰਾਬ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇਕ ਸ਼ਰਾਬ ਸਮੱਗਲਰ ਨੂੰ 50 ਪੇਟੀਆਂ (600 ਬੋਤਲਾਂ) ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਮੁਖੀ ਰਾਜਿੰਦਰ ਕੁਮਾਰ ਦੀ ਦੇਖ-ਰੇਖ 'ਚ ਏ. ਐੱਸ. ਆਈ. ਕੌਰ ਸਿੰਘ ਨੇ ਪਿੰਡ ਗਿੱਦੜ-ਨਿਯੌਰ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਕਿ ਮਨਦੀਪ ਸਿੰਘ ਉਰਫ ਮੌੜ ਵਾਸੀ ਕਲਿਆਣ ਸੁੱਖਾ, ਹਰਜੀਤ ਸਿੰਘ ਜੀਦਾ ਤੇ ਲਵਪ੍ਰੀਤ ਸਿੰਘ ਵਾਸੀਆਨ ਨਿਯੌਰ ਮਿਲ ਕੇ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ। ਉਕਤ ਲੋਕ ਇਕ ਹੋਰ ਮੁਲਜ਼ਮ ਜਸਪ੍ਰੀਤ ਸਿੰਘ ਦੀ ਗੱਡੀ 'ਚ ਹਰਿਆਣਾ ਤੋਂ ਸ਼ਰਾਬ ਲਿਆਉਂਦੇ ਹਨ ਤੇ ਬਠਿੰਡਾ ਅਤੇ ਨਜ਼ਦੀਕੀ ਇਲਾਕਿਆਂ 'ਚ ਵੇਚਦੇ ਹਨ। ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਨਾਕਾਬੰਦੀ ਕਰ ਕੇ ਉਕਤ ਗੱਡੀ ਨੂੰ ਕਾਬੂ ਕਰ ਲਿਆ, ਜਿਸ 'ਚ ਮੁਲਜ਼ਮ ਮਨਦੀਪ ਸਿੰਘ ਸਵਾਰ ਸੀ। ਪੁਲਸ ਨੇ ਗੱਡੀ ਵਿਚੋਂ 50 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ। ਮੁਲਜ਼ਮਾਂ ਖਿਲਾਫ ਪੁਲਸ ਨੇ ਥਾਣਾ ਨਥਾਣਾ 'ਚ ਮਾਮਲਾ ਦਰਜ ਕਰ ਲਿਆ ਹੈ, ਜਦਕਿ ਫਰਾਰ ਮੁਲਜ਼ਮਾਂ ਹਰਜੀਤ ਸਿੰਘ ਤੇ ਲਵਪ੍ਰੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News