ਫੌਜ ''ਚ ਭਰਤੀ ਹੋਣ ਵਾਲੇ ਵਿਦਿਆਰਥੀ ਦੇ ਸਕੂਲ ਨੂੰ ਮਿਲੇਗੀ 1 ਲੱਖ ਦੀ ਗ੍ਰਾਂਟ

12/12/2018 12:45:13 PM

ਲੁਧਿਆਣਾ (ਵਿੱਕੀ) : ਭਾਰਤੀ ਫੌਜ 'ਚ ਪੰਜਾਬ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਕਈ ਵਾਰ ਸਕੂਲਾਂ ਅਤੇ ਕਾਲਜਾਂ ਦੇ ਸਮਾਰੋਹਾਂ ਵਿਚ ਵਿਦਿਆਰਥੀਆਂ ਨੂੰ ਇਸ ਲਈ ਅੱਗੇ ਆਉਣ ਦਾ ਸੱਦਾ ਦੇ ਚੁੱਕੇ ਹਨ। ਹੁਣ ਫੌਜ 'ਚ ਭਰਤੀ ਦੇ ਜ਼ਰੀਏ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਕਰਾਰ ਨੇ ਸਿੱਖਿਅਕ ਸੰਸਥਾਵਾਂ ਨੂੰ ਵਿੱਤੀ ਗ੍ਰਾਂਟ ਦੇਣ ਦੀ ਕਵਾਇਦ ਸ਼ੁਰੂ ਕੀਤੀ ਹੈ। ਇਸ ਲੜੀ ਵਿਚ ਸੀ. ਬੀ. ਐੱਸ. ਈ., ਪੀ. ਐੱਸ. ਈ. ਬੀ. ਅਤੇ ਆਈ. ਸੀ. ਐੱਸ. ਈ. ਬੋਰਡ ਦੇ ਸਕੂਲਾਂ ਦਾ ਜੇਕਰ ਕੋਈ ਵੀ ਵਿਦਿਆਰਥੀ ਭਵਿੱਖ 'ਚ ਫੌਜ 'ਚ ਭਰਤੀ ਹੁੰਦਾ ਹੈ ਤਾਂ ਸਿੱਖਿਅਕ ਸੰਸਥਾ ਸਰਕਾਰ ਕੋਲੋਂ 1 ਲੱਖ ਰੁਪਏ ਦੀ ਗ੍ਰਾਂਟ ਲੈਣ ਦੀ ਹੱਕਦਾਰ ਹੋਵੇਗੀ। 
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਸਬੰਧੀ ਡੀ. ਸੀ. ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਹਰ ਸਕੂਲ/ਕਾਲਜ/ਸਿੱਖਿਅਕ ਸੰਸਥਾ 1 ਲੱਖ ਰੁਪਏ ਦੀ ਗ੍ਰਾਂਟ ਲੈਣ ਦੀ ਹੱਕਦਾਰ ਹੋਵੇਗੀ। ਜੇ. ਸੀ. ਬੀ. ਐੱਸ. ਈ./ਪੀ. ਐੱਸ. ਈ. ਬੀ./ਆਈ. ਸੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਹੋਵੇਗੀ ਅਤੇ ਇਨ੍ਹਾਂ ਸਕੂਲਾਂ/ਕਾਲਜਾਂ ਅਤੇ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀ ਨੈਸ਼ਨਲ ਡਿਫੈਂਸ ਅਕੈਡਮੀ, ਇੰਡੀਅਨ ਮਿਲਟਰੀ ਅਕੈਡਮੀ ਅਤੇ ਅਫਸਰ ਅਭਿਆਨ ਅਕੈਡਮੀ ਵੱਲੋਂ ਫੌਜ 'ਚ ਭਰਤੀ ਹੋਣਗੇ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਇਹ ਗ੍ਰਾਂਟ ਸਿਰਫ ਇਕ ਸਿੱਖਿਅਕ ਸਾਲ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਵੀ ਸਕੂਲ, ਕਾਲਜ ਜਾਂ ਸਿੱਖਿਅਕ ਸੰਸਥਾ ਨਾਲ ਸਬੰਧਤ ਇਕ ਜਾਂ ਇਕ ਤੋਂ ਜ਼ਿਆਦਾ ਵਿਦਿਆਰਥੀ ਫੌਜ ਵਿਚ ਭਰਤੀ ਹੁੰਦੇ ਹਨ ਤਾਂ ਉਹ ਸਕੂਲ, ਕਾਲਜ, ਸਿੱਖਿਅਕ ਸੰਸਥਾ 1 ਲੱਖ ਰੁਪਏ ਦੀ ਗ੍ਰਾਂਟ ਲੈਣ ਦੀ ਹੱਕਦਾਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਸੰਸਥਾ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ 'ਤੇ ਗ੍ਰਾਂਟ ਲੈਣ ਦੀ ਹੱਕਦਾਰ ਨਹੀਂ ਹੋਵੇਗੀ। ਸਗੋਂ ਇਕ ਸੰਸਥਾ ਦੇ ਇਕ ਜਾਂ ਜ਼ਿਆਦਾ ਵਿਦਿਆਰਥੀਆਂ ਦੇ ਫੌਜ ਵਿਚ ਭਰਤੀ ਹੋਣ 'ਤੇ ਵੀ ਇਕ ਲੱਖ ਰੁਪਏ ਦੀ ਗ੍ਰਾਂਟ ਹੀ ਦਿੱਤੀ ਜਾਵੇਗੀ।

Babita

This news is Content Editor Babita