ਆਰਮੀ ਦੇ ਕਲੈਰੀਕਲ ਅਧਿਕਾਰੀ ਦੀ ਪਤਨੀ ਨੇ ਕੀਤੀ ਖੁਦਕੁਸ਼ੀ

02/14/2018 5:35:53 AM

ਜਲੰਧਰ, (ਮਹੇਸ਼)— ਡੀ. ਏ. ਵੀ. ਕਾਲੋਨੀ ਰਾਮਾ ਮੰਡੀ ਵਿਚ ਆਰਮੀ ਦੇ ਕਲੈਰੀਕਲ ਅਧਿਕਾਰੀ ਦੀ ਪਤਨੀ ਨੇ ਮੰਗਲਵਾਰ ਨੂੰ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ  ਲਈ। ਇਕ ਦਿਨ ਪਹਿਲਾਂ ਰਾਜਸਥਾਨ ਤੋਂ ਆਏ ਮ੍ਰਿਤਕਾ ਅੰਤਰਾ ਦੇਵੀ (43) ਦੇ ਬੇਟੇ ਬੀ. ਟੈੱਕ. ਦੇ ਵਿਦਿਆਰਥੀ ਰਮਾਕਾਂਤ ਨੇ ਦੇਖਿਆ ਕਿ ਉਸ ਦੀ ਮਾਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਉਸ ਨੇ ਡਿਊਟੀ 'ਤੇ ਗਏ ਆਪਣੇ ਪਿਤਾ ਹਨੂੰਮਾਨ ਮੀਨਾ ਸੀਨੀਅਰ ਆਡੀਟਰ (ਆਰਮੀ ਦੇ ਪੈਨਸ਼ਨ ਵਿਭਾਗ) ਨੂੰ ਦਿੱਤੀ। ਉਹ ਘਰ ਪਹੁੰਚੇ। ਮੌਕੇ 'ਤੇ ਪਹੁੰਚੇ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਘੁੰਮਣ ਨੇ ਮ੍ਰਿਤਕਾ ਅੰਤਰਾ ਦੇਵੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਅੰਤਰਾ ਦੇਵੀ ਨੇ ਕਰੀਬ 4 ਵਜੇ ਦੇ ਕਰੀਬ ਖੁਦਕੁਸ਼ੀ ਕੀਤੀ। ਉਸ ਸਮੇਂ ਉਸ ਦਾ ਬੇਟਾ ਛੱਤ 'ਤੇ ਧੁੱਪ ਸੇਕ ਰਿਹਾ ਸੀ। 
ਪੁਲਸ ਜਾਂਚ ਵਿਚ ਪਤਾ ਲੱਗਾ ਕਿ ਅੰਤਰਾ ਦੇਵੀ ਤੇ ਹਨੂੰਮਾਨ ਮੀਨਾ ਦਾ ਦੂਜਾ ਵਿਆਹ ਸੀ। ਹਨੂੰਮਾਨ ਮੀਨਾ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਬੱਚੇ ਰਾਜਸਥਾਨ ਵਿਚ ਹੀ ਰਹਿੰਦੇ ਹਨ। ਅੰਤਰਾ ਦੇਵੀ ਦਾ ਵੀ ਇਹ ਦੂਜਾ ਵਿਆਹ ਹੈ। ਇਸ ਵਿਆਹ ਤੋਂ ਉਸ ਦੇ ਕੋਈ ਔਲਾਦ ਨਹੀਂ ਸੀ। ਇੰਸਪੈਕਟਰ ਗਗਨਦੀਪ ਭੁੱਲਰ ਨੇ ਕਿਹਾ ਕਿ ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾ ਅੰਤਰਾ ਦੇਵੀ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ। ਕੱਲ ਮ੍ਰਿਤਕਾ ਦੇ ਪਰਿਵਾਰ ਵਾਲੇ ਜਲੰਧਰ ਪਹੁੰਚ ਰਹੇ ਹਨ। ਇਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਇੰਸਪੈਕਟਰ ਘੁੰਮਣ ਨੇ ਕਿਹਾ ਕਿ ਅੰਤਰਾ ਦੇਵੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈਣੇ ਅਜੇ ਬਾਕੀ ਹਨ।