ਪਾਕਿ ਦੇ ਨਾਪਾਕ ਮਨਸੂਬੇ ਨਾਕਾਮ, ਸਰਹੱਦ ਤੋਂ ਹਥਿਆਰਾਂ ਸਮੇਤ 2 ਕਿਲੋ ਹੈਰੋਇਨ ਬਰਾਮਦ

01/21/2023 9:25:23 PM

ਫਿਰੋਜ਼ਪੁਰ (ਕੁਮਾਰ) : ਪਾਕਿਸਤਾਨ ਵਾਲੇ ਪਾਸਿਓਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਆਉਣੀ ਬੰਦ ਨਹੀਂ ਹੋ ਰਹੀ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਮਮਦੋਟ ਇਲਾਕੇ ਦਾ ਹੈ, ਜਿੱਥੇ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਐੱਸਐੱਚਓ ਇੰਸਪੈਕਟਰ ਲੇਖ ਰਾਜ ਦੀ ਅਗਵਾਈ ਹੇਠ ਭਾਰਤ-ਪਾਕਿ ਸਰਹੱਦ 'ਤੇ ਹਥਿਆਰ ਅਤੇ 2 ਪੈਕਟ (ਕਰੀਬ 2 ਕਿਲੋ) ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ਨੇਪਾਲ 'ਚ ਚੀਨੀ-ਨਿਵੇਸ਼ਿਤ ਸੀਮੈਂਟ ਉਦਯੋਗ 'ਡੁੱਬਣ' ਦੀ ਸਥਿਤੀ ਵਿੱਚ : ਰਿਪੋਰਟ

ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਅਤੇ ਹਥਿਆਰ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੇ ਗਏ ਸਨ, ਜਿਨ੍ਹਾਂ ਦੀ ਅੱਗੇ ਭਾਰਤੀ ਸਮੱਗਲਰਾਂ ਵੱਲੋਂ ਸਪਲਾਈ ਕੀਤੀ ਜਾਣੀ ਸੀ। ਥਾਣਾ ਮਮਦੋਟ ਦੇ ਐੱਸਐੱਚਓ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੇ ਪਿੰਡ ਸੇਠਾਂ ਵਾਲੀ ਦੇ ਇਲਾਕੇ ਵਿੱਚ ਪੁਲਸ ਵੱਲੋਂ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ ਅਤੇ ਇਸ ਆਪ੍ਰੇਸ਼ਨ ਦੌਰਾਨ ਪੰਜਾਬ ਪੁਲਸ ਨੂੰ ਇਕ ਪਿਸਤੌਲ, 2 ਮੈਗਜ਼ੀਨ, 12 ਕਾਰਤੂਸ ਅਤੇ ਹੈਰੋਇਨ ਦੇ 2 ਪੈਕਟ ਬਰਾਮਦ ਹੋਏ, ਜਿਨ੍ਹਾਂ 'ਚੋਂ ਕਰੀਬ 2 ਕਿਲੋ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ

ਇਸ ਬਰਾਮਦਗੀ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਸਮੱਗਲਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾਂਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh