ਚੋਣਾਂ ਤੋਂ ਬਾਅਦ ਬਾਦਲ ਜਾਣਗੇ ਅਮਰੀਕਾ ਅਤੇ ਕੈਪਟਨ ਲੈਣਗੇ ਦੇਵਭੂਮੀ ਦੀ ਸ਼ਰਨ

02/06/2017 12:15:40 PM

ਜਲੰਧਰ\ਚੰਡੀਗੜ੍ਹ\ਪਟਿਆਲਾ (ਧਵਨ, ਬਲਜਿੰਦਰ/ਰਾਣਾ/ਭੁੱਲਰ) : ਪੰਜਾਬ ਦੇ ਲੋਕ ਲੋਕਤੰਤਰ ਦੇ ਸਭ ਤੋਂ ਵੱਡੇ ਯੱਗ ਮਤਲਬ ਚੋਣਾਂ ''ਚ ਆਪਣੇ ਵੋਟ ਦੀ ਆਹੂਤੀ ਪਾ ਚੁੱਕੇ ਹਨ। ਇਸ ਨਾਲ ਉਮੀਦਵਾਰਾਂ ਦੀ ਕਿਸਮਤ ਹੁਣ ਈ. ਵੀ. ਐੱਮ. ''ਚ ਬੰਦ ਹੈ, ਜੋ 11 ਮਾਰਚ ਨੂੰ ਖੁੱਲ੍ਹੇਗੀ। ਇਸ ਦੇ ਨਾਲ ਹੀ ਨਾਮਜ਼ਦਗੀ ਤੋਂ ਬਾਅਦ ਲੱਗਭਗ 15 ਦਿਨਾਂ ਤੋਂ ਚੱਲ ਰਹੀ ਉਮੀਦਵਾਰਾਂ ਦੀ ਦੌੜ-ਭੱਜ ਖਤਮ ਹੋ ਜਾਵੇਗੀ। ਚੋਣਾਂ ''ਚ ਵੋਟਾਂ ਤੋਂ ਬਾਅਦ ਉਮੀਦਵਾਰਾਂ ਦੇ ਨਾਲ-ਨਾਲ ਵਰਕਰਾਂ ਤੇ ਪਰਿਵਾਰਾਂ ਨੇ ਵੀ ਰਾਹਤ ਦੀ ਸਾਹ ਲਈ ਹੈ। ਚੋਣਾਂ ਦੌਰਾਨ ਪਰਿਵਾਰਾਂ ਦੀਆਂ ਸ਼ਿਕਾਇਤਾਂ ਦਾ ਕੇਂਦਰ ਬਣੇ ਉਮੀਦਵਾਰ ਵੀ ਉਨ੍ਹਾਂ ਦੀਆਂ ਉਮੀਦਾਂ ''ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹੀ ਕਾਰਨ ਹੈ ਕਿ ਚੋਣਾਂ ਦੀ ਥਕਾਨ ਉਤਾਰਨ ਲਈ ਕੋਈ ਹਿਮਾਚਲ ਦੀ ਗੋਦ ''ਚ ਜਾ ਰਿਹਾ ਹੈ ਤਾਂ ਕੋਈ ਗੋਆ। ਇਸ ਤੋਂ ਇਲਾਵਾ ਕੁਝ ਲੋਕ ਇਨ੍ਹਾਂ ਛੁੱਟੀਆਂ ਨੂੰ ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ''ਚ ਬਿਤਾਉਣ ਦਾ ਪ੍ਰੋਗਰਾਮ ਬਣਾ ਰਹੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਮੀਦਵਾਰਾਂ ਦੀ ਪ੍ਰੀਖਿਆ ਤੋਂ ਬਾਅਦ ਹੁਣ ਬੱਚਿਆਂ ਦੀ ਪ੍ਰੀਖਿਆ ਵੀ ਸਿਰ ''ਤੇ ਹੈ।

ਬਾਦਲ ਕਰਵਾਉਣਗੇ ਮੈਡੀਕਲ ਚੈੱਕਅਪ
ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਬਾਦਲ ਜੋ ਅੱਜ ਚੰਡੀਗੜ੍ਹ ਪਹੁੰਚੇ ਹਨ, ਇਕ-ਦੋ ਦਿਨ ਇਥੇ ਰੁਕਣ ਤੋਂ ਬਾਅਦ ਅਮਰੀਕਾ ਰਵਾਨਾ ਹੋਣਗੇ। ਪਤਾ ਲੱਗਾ ਹੈ ਕਿ ਉਹ ਇਕ ਹਫਤੇ ਤਕ ਉਥੇ ਰਹਿਣਗੇ ਅਤੇ ਆਪਣਾ ਮੈਡੀਕਲ ਚੈੱਕਅਪ ਕਰਵਾਉਣਗੇ। ਉਥੇ ਹੀ ਏਕਾਂਤਵਾਸ ''ਚ ਰਹਿ ਕੇ ਕੁਝ ਦਿਨ ਆਰਾਮ ਵੀ ਕਰ ਸਕਣਗੇ। ਜ਼ਿਕਰਯੋਗ ਹੈ ਕਿ ਬਾਦਲ ਦੀ ਸਿਹਤ ਪਹਿਲਾਂ ਵੀ ਠੀਕ ਨਹੀਂ ਰਹਿੰਦੀ ਪਰ ਚੋਣਾਂ ਕਾਰਨ ਉਨ੍ਹਾਂ ਅਮਰੀਕਾ ਜਾ ਕੇ ਮੈਡੀਕਲ ਚੈੱਕਅਪ ਕਰਵਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਵੀ ਜਾ ਸਕਦੇ ਹਨ।

ਰੁੱਝੇ ਰਹੇ ਕੈਪਟਨ
ਕਾਂਗਰਸ ਦੇ ਪਟਿਆਲਾ ਵਿਧਾਨ ਸਭਾ ਖੇਤਰ ਤੋਂ ਅਤੇ ਮੁੱਖ ਮੰਤਰੀ ਅਹੁਦੇ ''ਤੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦੇਰ ਰਾਤ ਤੱਕ ਰਿਵੀਊ ਕਰਦੇ ਰਹੇ। ਸਵੇਰੇ 9.30 ਵਜੇ ਹੀ ਤਿਆਰ ਹੋ ਕੇ ਉਹ ਵਰਕਰਾਂ ਨੂੰ ਮਿਲੇ। ਜਿਸ ਪਿੱਛੋਂ ਉਨ੍ਹਾਂ ਨੇ ਆਪਣੀ ਪਤਨੀ ਪਰਨੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਨਾਸ਼ਤਾ ਕੀਤਾ। ਜਿਸ ਪਿੱਛੋਂ ਉਹ ਚੰਡੀਗੜ੍ਹ ਰਵਾਨਾ ਹੋ ਗਏ। ਚੰਡੀਗੜ੍ਹ ਦੇ ਇਕ ਹੋਟਲ ਵਿਚ ਆਈ ਪੈਕ ਦੀ ਟੀਮ ਨਾਲ ਡਿਨਰ ਕੀਤਾ ਅਤੇ ਸਾਰਾ ਦਿਨ ਅਗਲੇਰੀ ਰਣਨੀਤੀ ਵਿਚ ਲੱਗ ਗਏ। ਪ੍ਰਸ਼ਾਂਤ ਪਿਛਲੇ ਕੁਝ ਦਿਨਾਂ ਤੋਂ ਚੋਣ ਰਣਨੀਤੀ ਤਿਆਰ ਕਰਨ ਲਈ ਚੰਡੀਗੜ੍ਹ ''ਚ ਸਨ।  ਇਸੇ ਦੌਰਾਨ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ  ਕੁਝ ਦਿਨ ਆਰਾਮ ਲਈ ਦਿੱਲੀ ਜਾਣ ਤੋਂ ਬਾਅਦ ਹਿਮਾਚਲ ਦੇ ਪਹਾੜੀ ਖੇਤਰ ''ਚ ਰੁਕਣ ਦੀ ਯੋਜਨਾ ਬਣਾ ਰਹੇ ਹਨ।

ਜਾਖੜ ਨੇ ਨਹੀਂ ਕੀਤਾ ਆਰਾਮ, ਰਾਜਸਥਾਨ ''ਚ ਰਿਸ਼ਤੇਦਾਰਾਂ ਨੂੰ ਮਿਲੇ
ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਵੀ ਅੱਜ ਚੋਣ ਥਕਾਵਟ ਮਿਟਾਉਣ ਲਈ ਆਰਾਮ ਨਹੀਂ ਕੀਤਾ। ਜਾਖੜ ਅੱਜ ਅਬੋਹਰ ਤੋਂ ਰਾਜਸਥਾਨ ਚਲੇ ਗਏ, ਜਿਥੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਨੀ ਸੀ। ਇਸ ਤੋਂ ਪਹਿਲਾਂ ਅਬੋਹਰ ''ਚ ਸਵੇਰੇ ਜਾਖੜ ਆਪਣੇ ਨਿਵਾਸ ''ਤੇ ਆਪਣੇ ਵੱਡੇ ਭਰਾ ਸਵ. ਸੁਰਿੰਦਰ ਜਾਖੜ ਦੀ ਪੋਤੀ ਮੀਰਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਰਹੇ। ਜਾਖੜ ਰਾਜਸਥਾਨ ਤੋਂ ਦਿੱਲੀ ਲਈ ਰਵਾਨਾ ਹੋ ਜਾਣਗੇ ਤੇ ਅਗਲੇ ਕੁਝ ਦਿਨ ਉਹ ਦਿੱਲੀ ''ਚ ਹੀ ਰਹਿਣਗੇ।

Gurminder Singh

This news is Content Editor Gurminder Singh