ਸਿਵਲ ਸਰਜਨ ਵਲੋਂ ਬਦਲ ਰਹੇ ਮੌਸਮ ''ਚ ਕੋਰੋਨਾ ਤੋਂ ਬਚਾਅ ਲਈ ਧਿਆਨ ਰੱਖਣ ਦੀ ਕੀਤੀ ਅਪੀਲ

10/22/2020 5:43:39 PM

ਸੰਦੌੜ (ਰਿਖੀ) : ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ 'ਚ 103 ਵਿਅਕਤੀਆਂ ਦੇ ਕੋਵਿਡ ਸੈਂਪਲ ਲਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਵੱਖ-ਵੱਖ ਪਿੰਡਾਂ 'ਚ ਸਿਹਤ ਕੇਂਦਰਾਂ ਵਿਖੇ ਕੰਮ ਕਰ ਰਹੀਆਂ ਟੀਮਾਂ ਅਤੇ ਕੋਵਿਡ ਟੈਸਟ ਕਰ ਰਹੀਆਂ ਮੈਡੀਕਲ ਟੀਮਾਂ ਦੇ ਨਿਰੀਖਣ ਉਪਰੰਤ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਹੁਣ ਹੋਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਮੌਸਮ 'ਚ ਬਦਲਾਅ ਆ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕੋਵਿਡ ਨੂੰ ਹਲਕੇ 'ਚ ਨਾ ਲੈਣ ਅਤੇ ਇਸ ਨੂੰ ਖ਼ਤਮ ਹੋ ਗਿਆ ਸਮਝ ਕੇ ਕਿਸੇ ਵੀ ਤਰ੍ਹਾਂ  ਦੀ ਅਣਗਹਿਲੀ ਨਾ ਕਰਨ। ਉਨ੍ਹਾਂ ਕਿਹਾ ਕਿ ਕੋਵਿਡ ਦੇ ਬਚਾਅ ਲਈ ਧੂੰਏ ਤੋਂ ਬਚਾਅ ਵੀ ਜ਼ਰੂਰੀ ਹ,ੈ ਇਸ ਦੇ ਨਾਲ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਦੋਸਤ ਦਾ ਕਤਲ

ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਵੱਲੋਂ ਦੱਸੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਦੇ ਰਹਿਣ ਚਾਹੀਦਾ ਹੈ ਤਾਂ ਜੋ ਕੋਰੋਨਾ ਦੀ ਜੰਗ 'ਤੇ ਜਲਦੀ ਸਫ਼ਲਤਾ ਹਾਸਿਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘਰ ਵਿੱਚ ਰਹਿਣ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਆਪਣੀ ਦੇਖ ਭਾਲ ਦੇ ਵਿੱਚ ਅਸਾਨੀ ਹੋ ਸਕੇ। ਉਨ੍ਹਾਂ ਦੱਸਿਆ ਕਿ ਫਤਿਹ ਕਿੱਟਾਂ ਦੇ ਵਿੱਚ ਦਵਾਈਆਂ ਸਮੇਤ 18 ਤਰ੍ਹਾਂ ਦਾ ਸਮਾਨ ਹੈ ਜੋ ਬਹੁਤ ਲਾਭਕਾਰੀ ਹੈ । ਇਸ ਮੌਕੇ ਪੰਜਗਰਾਈਆਂ ਵਿਖੇ ਰਵਿੰਦਰ ਕੌਰ ਸਟਾਫ ਨਰਸ, ਐੱਸ. ਆਈ. ਨਿਰਭੈ ਸਿੰਘ, ਗੁਲਜ਼ਾਰ ਖਾਨ, ਕਰਮਦੀਨ ਸਮੇਤ ਸਮੂਹ ਸਟਾਫ ਅਤੇ ਆਸ਼ਾ ਵਰਕਰਜ ਹਾਜ਼ਰ ਸਨ।

ਇਹ ਵੀ ਪੜ੍ਹੋ : ਕੁਰਾਲੀ ਦੇ ਨੌਜਵਾਨ ਦੀ ਇਰਾਨ 'ਚ ਭੇਦਭਰੀ ਹਾਲਤ 'ਚ ਮੌਤ

Anuradha

This news is Content Editor Anuradha