ਤੁਹਾਡੇ ਅੰਗ ਤੰਦਰੁਸਤ ਹਨ ਜਾਂ ਬੀਮਾਰ, ਜਲਦ ਦੱਸੇਗਾ ''ਆਨੋਟਮੀ ਵਿਭਾਗ''

08/22/2017 4:08:07 PM

ਚੰਡੀਗੜ੍ਹ (ਪਾਲ) : ਖਰਾਬ ਲਾਈਫ ਸਟਾਈਲ ਅਤੇ ਆਪਣੀ ਸਿਹਤ ਦੀ ਅਣਦੇਖੀ ਕਰਨਾ ਬੀਮਾਰੀਆਂ ਨੂੰ ਸੱਦਾ ਦੇਣਾ ਹੈ। ਇਨ੍ਹਾਂ ਲੋਕਾਂ ਨੂੰ ਸਿਹਤ ਆਰਗਨ 'ਟਾਕ-ਟਾਈਮ ਟੂ ਟੇਕ ਪ੍ਰੀਵੈਂਸ਼ਨ' ਪ੍ਰੋਗਰਾਮ ਰਾਹੀਂ ਜਾਗਰੂਕ ਕੀਤਾ ਜਾਵੇਗਾ। ਤੰਬਾਕੂ ਸੇਵਨ, ਸ਼ਰਾਬ ਪੀਣਾ ਅਤੇ ਜੰਕ ਫੂਡ ਖਾਣ ਨਾਲ ਇਨਸਾਨ ਨੂੰ ਕੈਂਸਰ ਜਾਂ ਲੀਵਰ 'ਚ ਇੰਫੈਕਸ਼ਨ ਹੋ ਜਾਂਦਾ ਹੈ। ਉੱਥੇ ਗਲਤ ਲਾਈਫ ਸਟਾਈਲ ਕਾਰਨ ਕਈ ਲੋਕ ਜਾਨਲੇਵਾ ਬੀਮਾਰੀਆਂ ਦੇ ਵੀ ਸ਼ਿਕਾਰ ਹੋ ਜਾਂਦੇ ਹਨ। 
ਇਸ ਨੂੰ ਲੈ ਕੇ 3 ਦਿਨਾ ਪ੍ਰੋਗਰਾਮ (22-24) ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਬੱਚਿਆਂ ਨੂੰ ਸਿਹਤ ਅਤੇ ਬੀਮਾਰੀ ਨਾਲ ਗ੍ਰਸਿਤ ਅੰਗਾਂ ਬਾਰੇ ਦਿਖਾਇਆ ਜਾਵੇਗਾ। ਬੀਮਾਰੀ ਨਾਲ ਪੀੜਤ ਅੰਗ ਦਿਖਾ ਕੇ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਸਿਗਰਟਨੋਸ਼ੀ ਜਾਂ ਸ਼ਰਾਬ ਦੀ ਵਰਤੋਂ ਨਾਲ ਉਨ੍ਹਾਂ ਦੇ ਅੰਗ ਵੀ ਨੁਕਸਾਨੇ ਜਾ ਸਕਦੇ ਹਨ। ਆਨੋਟਮੀ ਵਿਭਾਗ ਦੀ ਮੁਖੀ ਡਾ. ਸਾਹਨੀ ਨੇ ਦੱਸਿਆ ਕਿ ਤੰਦਰੁਸਤ ਅੰਗ ਦਿਖਾ ਕੇ ਵਰਕਸ਼ਾਪ 'ਚ ਆਉਣ ਵਾਲੇ ਬੱਚਿਆਂ ਨੂੰ ਦੱਸਿਆ ਜਾਵੇਗਾ ਕਿ ਬਿਹਤਰ ਲਾਈਫ ਸਟਾਈਲ ਨਾਲ ਉਨ੍ਹਾਂ ਦੇ ਅੰਗ ਵੀ ਸਾਰੀ ਉਮਰ ਸਹੀ ਰਹਿਣਗੇ। ਇਸ ਤੋਂ ਪਹਿਲਾ ਸੈਸ਼ਨ ਸੋਮਵਾਰ ਸਵੇਰੇ ਸਾਢੇ 8 ਵਜੇ ਤੋਂ 12 ਵਜੇ ਤੱਕ ਚੱਲੇਗਾ। ਇਸ 'ਚ ਟ੍ਰਾਈਸਿਟੀ ਦੇ ਸਕੂਲਾਂ ਤੋਂ ਇਲਾਵਾ ਅੰਬਾਲਾ ਅਤੇ ਯਮੁਨਾਨਗਰ ਦੇ ਸਕੂਲਾਂ ਦੇ ਬੱਚੇ ਸ਼ਿਰੱਕਤ ਕਰਨਗੇ। ਡਾ. ਸਾਹਨੀ ਦੀ ਮੰਨੀਏ ਤਾਂ ਪਹਿਲਾਂ ਦੇ ਮੁਕਾਬਲੇ ਹੁਣ ਲੋਕਾਂ 'ਚ ਬਾਡੀ ਡੋਨੇਸ਼ਨ ਨੂੰ ਲੈ ਕੈ ਵੀ ਕਾਫੀ ਜਾਗਰੂਕਤਾ ਆ ਰਹੀ ਹੈ। ਉਨ੍ਹਾਂ ਦੇ ਵਿਭਾਗ 'ਚ ਸਾਲ 2008 ਤੱਕ 10 ਬਾਡੀ ਸਲਾਨਾ ਡੋਨੇਟ ਹੁੰਦੀਆਂ ਸਨ ਪਰ ਇਸ ਸਾਲ 30 ਦੇ ਕਰੀਬ ਲੋਕਾਂ ਦੀ ਬਾਡੀ ਉਨ੍ਹਾਂ ਦੇ ਵਿਭਾਗ 'ਚ ਡੋਨੇਟ ਕੀਤੀ ਜਾਂਦੀ ਹੈ। ਵਰਕਸ਼ਾਪ ਬਾਰੇ ਡਾ. ਸਾਹਨੀ ਨੇ ਦੱਸਿਆ ਕਿ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਉਨ੍ਹਾਂ ਦਾ ਵਿਭਾਗ ਇਸ ਨੂੰ ਆਯੋਜਿਤ ਕਰ ਰਿਹਾ ਹੈ।