ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

06/27/2017 5:47:41 PM


ਜਲਾਲਾਬਾਦ—ਜਲਾਲਾਬਾਦ ਹਲਕੇ 'ਚ ਨਸ਼ੇ ਕਾਰਨ ਕਈ ਨੌਜਵਾਨਾ ਦੀ ਮੌਤ ਹੋ ਚੁੱਕੀ ਹੈ। ਅਜਿਹਾ ਹੀ ਇਕ ਮਾਮਲਾ ਨੇੜਲੇ ਪਿੰਡ ਸੁਖੇਰਾ ਬੋਦਲਾ ਦਾ ਸਾਹਮਣੇ ਆਇਆ ਹੈ। ਸੁਖੇਰਾ ਬੋਦਰਾ 'ਚ ਚਿੱਟੇ ਦਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਜਿਸ ਕਾਰਨ ਚੱਗੇ ਘਰਾਂ ਦੇ ਕਾਲਜ 'ਚ ਪੜ ਰਹੇ ਬੱਚਿਆਂ ਨੂੰ ਵੀ ਨਸ਼ਾ ਕਰਦਿਆਂ ਦੇਖਿਆ ਜਾ ਸਕਦਾ ਹੈ।
ਜਲਾਲਾਬਾਦ ਹਲਕੇ ਦੇ ਹਰਮੇਸ਼ ਸਿੰਘ ਪੁੱਤਰ ਹਰਨਾਮ ਸਿੰਘ ਜੋ ਕਿ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ। ਉਸਨੇ ਹਰ ਦਿਨ ਵਾਂਗ ਆਪਣੀ ਨਬਜ਼ 'ਚ ਚਿੱਟੇ ਦਾ ਟੀਕਾ ਲਗਾਇਆ, ਪਰ ਨਸ਼ੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ  ਉਸਦੀ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।