ਇਕ ਹੋਰ ਕਰਜ਼ਾਈ ਕਿਸਾਨ ਨੇ ਕੀਤੀ ਖੁਦਕੁਸ਼ੀ

07/24/2017 12:36:24 AM

ਬਰਨਾਲਾ,  (ਵਿਵੇਕ ਸਿੰਧਵਾਨੀ, ਰਵੀ)-  ਜ਼ਿਲਾ ਬਰਨਾਲਾ ਦੇ ਕਿਸਾਨਾਂ ਨੂੰ ਖੁਸ਼ਹਾਲੀ ਦਾ ਪ੍ਰਤੀਕ ਕਿਹਾ ਜਾਂਦਾ ਸੀ ਪਰ ਪਿਛਲੇ 3-4 ਮਹੀਨਿਆਂ ਤੋਂ ਤਾਂ ਜ਼ਿਲੇ ਦੇ ਕਿਸਾਨਾਂ ਨੂੰ ਨਜ਼ਰ ਹੀ ਲੱਗ ਗਈ ਹੈ। ਬੀਤੀ ਰਾਤ ਇਕ ਹੋਰ ਕਰਜ਼ਾਈ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। 4 ਮਹੀਨਿਆਂ 'ਚ 11ਵੇਂ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਬਹੁਤ ਛੋਟਾ ਜ਼ਿਲਾ ਹੈ, ਜਿਸ ਦੀ ਕੁੱਲ ਆਬਾਦੀ 6 ਲੱਖ 32 ਹਜ਼ਾਰ ਦੇ ਕਰੀਬ ਹੈ।  35 ਫੀਸਦੀ ਲੋਕ ਹੀ ਕਿਸਾਨੀ ਧੰਦੇ ਨਾਲ ਜੁੜੇ ਹੋਏ ਹਨ। ਅਜਿਹੇ 'ਚ 11ਵੇਂ ਕਿਸਾਨ ਵੱਲੋਂ ਆਤਮਹੱਤਿਆ ਕਰਨਾ ਚਿੰਤਾ ਦਾ ਵਿਸ਼ਾ ਹੈ।