ਧਰਮਸ਼ਾਲਾ ਵਿਧਾਨ ਸਭਾ 'ਚ ਵਿਵਾਦਤ ਝੰਡੇ ਲਾਉਣ ਵਾਲਾ ਇਕ ਹੋਰ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ

05/14/2022 12:43:36 AM

ਸ਼ਿਮਲਾ (ਬਿਊਰੋ, ਕੌਸ਼ਲ, ਵਿਜੇ)) : ਹਿਮਾਚਲ ਪੁਲਸ ਨੇ ਧਰਮਸ਼ਾਲਾ ਸਥਿਤ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ 'ਤੇ ਵਿਵਾਦਿਤ ਝੰਡੇ ਲਗਾਉਣ ਅਤੇ ਕੰਧਾਂ 'ਤੇ ਨਾਅਰੇ ਲਿਖਣ ਵਾਲੇ ਇਕ ਹੋਰ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਗ੍ਰਿਫ਼ਤਾਰੀ ਵੀ ਪੰਜਾਬ 'ਚ ਹੀ ਹੋਈ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਧਰਮਸ਼ਾਲਾ 'ਚ ਵਿਵਾਦਤ ਝੰਡੇ ਲਗਾਉਣ ਅਤੇ ਕੰਧਾਂ 'ਤੇ ਨਾਅਰੇ ਲਿਖਣ ਵਾਲੇ ਇਕ ਹੋਰ ਵਿਅਕਤੀ ਨੂੰ ਵੀ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਖ਼ਿਲਾਫ਼ ਹਰ ਹਿਮਾਚਲੀ ਇਕਜੁੱਟ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਦੋਸ਼ੀ ਹਰਵੀਰ ਸਿੰਘ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ 4 ਦਿਨ ਦੇ ਪੁਲਸ ਰਿਮਾਂਡ 'ਤੇ ਚੱਲ ਰਿਹਾ ਹੈ।

ਉਕਤ ਵਿਅਕਤੀ ਨੂੰ ਪਿੰਡ ਰੁੜਕੀ ਹੀਰਾਂ ਦੇ ਕਥਿਤ ਦੋਸ਼ੀ ਪਰਮਜੀਤ ਸਿੰਘ ਨੂੰ ਪੁਲਸ ਨੇ ਇਥੋਂ ਨੇੜੇ ਪੈਂਦੇ ਪਿੰਡ ਸੈਦਪੁਰ ਤੋਂ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਪੁਲਸ, ਸੀ. ਆਈ. ਏ. ਸਟਾਫ਼ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੀ ਪੁਲਸ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਸ਼ੁੱਕਰਵਾਰ ਦੇਰ ਸ਼ਾਮ ਉਸ ਨੂੰ ਕਾਬੂ ਕੀਤਾ ਗਿਆ।
 

ਇਹ ਵੀ ਪੜ੍ਹੋ : ਸ਼ਾਹਕੋਟ ਨੇੜੇ ਵਾਪਰਿਆ ਭਿਆਨਕ ਹਾਦਸਾ, 3 ਗੱਡੀਆਂ ਦੀ ਟੱਕਰ 'ਚ ਇਕ ਦੀ ਮੌਤ, 2 ਜ਼ਖਮੀ

 

ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਮੋਟਰਸਾਈਕਲ ’ਤੇ ਜਾ ਰਿਹਾ ਸੀ ਅਤੇ ਪੁਲਸ ਇਸ ਨੂੰ ਕਾਬੂ ਕਰਨ ਲਈ ਪਹਿਲਾਂ ਤੋਂ ਹੀ ਤਾਕ ਵਿਚ ਬੈਠੀ ਸੀ। ਵਰਨਣਯੋਗ ਹੈ ਕਿ ਪਰਮਜੀਤ ਦੇ ਸਾਥੀ ਹਰਬੀਰ ਸਿੰਘ ਵਾਸੀ ਮੋਰਿੰਡਾ ਨੂੰ ਪਹਿਲਾਂ ਹੀ ਪੁਲਸ ਵੱਲੋਂ ਕਾਬੂ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਪੁਲਸ ਨੇ ਨਜ਼ਦੀਕੀ ਕਸਬਾ ਖ਼ਮਾਣੋਂ ਤੋਂ ਲਾਡੀ ਨਾਮੀ ਵਿਅਕਤੀ ਨੂੰ ਵੀ ਕਾਬੂ ਕੀਤਾ ਸੀ, ਜੋਕਿ ਪਰਮਜੀਤ ਸਿੰਘ ਦਾ ਭਰਾ ਦੱਸਿਆ ਜਾਂਦਾ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh