ਆਂਗਣਵਾੜੀ ਵਰਕਰਾਂ ਦਿੱਤਾ ਡੀ. ਸੀ. ਦਫਤਰ ਮੂਹਰੇ ਧਰਨਾ

11/22/2017 4:49:32 AM

ਅੰਮ੍ਰਿਤਸਰ,   (ਦਲਜੀਤ)-  ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ 'ਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਦਾਖਲ ਕਰਨ ਵਿਰੁੱਧ ਅੱਜ ਆਂਗਣਵਾੜੀ ਵਰਕਰਜ਼ ਯੂਨੀਅਨ ਪੰਜਾਬ ਜ਼ਿਲਾ ਅੰਮ੍ਰਿਤਸਰ ਨੇ ਸੂਬਾਈ ਜਨਰਲ ਸਕੱਤਰ ਬਲਜੀਤ ਕੌਰ ਜੰਡਿਆਲਾ, ਮਨਜੀਤ ਕੌਰ ਰਾਏਪੁਰ ਕਲਾਂ ਤੇ ਮਨਿੰਦਰ ਕੌਰ ਗਹਿਰੀ ਮੰਡੀ ਦੀ ਸਾਂਝੀ ਅਗਵਾਈ ਵਿਚ ਡਿਪਟੀ ਕਮਿਸਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ 53 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਰੋਜ਼ੀ ਰੋਟੀ ਖੋਹਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਸੂਬੇ 'ਚ ਚੱਲ ਰਹੇ 25656 ਆਂਗਣਵਾੜੀ ਕੇਂਦਰ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗੀ।
 ਇਸ ਮੌਕੇ ਰਾਜਬਲਬੀਰ ਕੌਰ ਮੱਖਣਵਿੰਡੀ, ਰਣਜੀਤ ਕੌਰ ਨਵਾਂ ਪਿੰਡ, ਭੁਪਿੰਦਰ ਕੌਰ, ਹਰਜੀਤ ਕੌਰ ਫਤਿਹਪੁਰ ਰਾਜਪੂਤਾਂ, ਪਰਮਿੰਦਰ ਕੌਰ ਰਾਏਪੁਰ ਕਲਾਂ, ਦਲਬੀਰ ਕੌਰ ਤਿਮੋਵਾਲ, ਅਮਨਾਵਤੀ ਛੱਜਲਵੱਡੀ, ਰਘਬੀਰ ਕੌਰ ਨਿਜ਼ਾਮਪੁਰਾ, ਪ੍ਰਦੀਪ ਕੌਰ ਧਾਰੜ, ਸੁਖਬੀਰ ਕੌਰ ਕੋਕ ਨੰਗਲ ਗੁਰੂ, ਬਲਜੀਤ ਕੌਰ ਗਦਰੀ, ਸ਼ਿਵਇੰਦਰ ਕੌਰ ਬੰਡਾਲਾ, ਸ਼ਰਨਜੀਤ ਕੌਰ ਗੁਨੋਵਾਲ, ਸਿਮਰਜੀਤ ਕੌਰ, ਪਰਮਜੀਤ ਕੌਰ ਬੰਡਾਲਾ, ਰਵਿੰਦਰ ਕੌਰ ਜੰਡਿਆਲਾ ਤੇ ਸੁਖਵਿੰਦਰ ਕੌਰ ਵਡਾਲਾ ਜੌਹਲ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਨਰਿੰਦਰ ਪ੍ਰਧਾਨ, ਰਾਜ ਬੇਦੀ ਆਨੰਦ, ਸਵਿੰਦਰ ਸਿੰਘ ਭੱਟੀ ਤੇ ਰਾਜਾ ਸਿੰਘ ਸਿਹਤ ਵਿਭਾਗ ਆਦਿ ਨੇ ਵੀ ਸੰਬੋਧਨ ਕੀਤਾ।