ਫਗਵਾੜਾ ਦੀ 7 ਸਾਲ ਦੀ ‘ਕਰਾਟੇ ਕਿਡ’ ਨੇ ਤਾਈਕਵਾਂਡੋ ’ਚ ਜਿੱਤਿਆ ਸੋਨ ਤਮਗ਼ਾ, ਇਸ ਤੋਂ ਹੋਈ ਸੀ ਪ੍ਰੇਰਿਤ

08/18/2021 12:32:41 PM

ਫਗਵਾੜਾ— ਫਗਵਾੜਾ ਦੀ 7 ਸਾਲਾ ਅਨੰਨਿਆ ਗੋਇਲ ਨੇ ਓਪਨ ਨੈਸ਼ਨਲ ਤਾਈਕਵਾਂਡੋ ਪੂਮੇ ਤੇ ਸਪੀਡ ਕਿਕਿੰਗ ਚੈਂਪੀਅਨਸ਼ਿਪ 2021 ’ਚ ਸੋਨ ਤਮਗ਼ਾ ਜਿੱਤਿਆ ਹੈ। ਇਸ ਪ੍ਰੋਗਰਾਮ ਦਾ ਆਯੋਜਨ ਦੱਖਣੀ ਕੋਰੀਆ ਸਥਿਤ ਕੋਕੀਵੋਨ ਦੇ ਕੋਰੀਆਈ ਕਾਂਬੈਟ ਮਾਰਸ਼ਲ ਆਰਟਸ ਅਕੈਡਮੀ ਵੱਲੋਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਟੋਕੀਓ ਓਲੰਪਿਕ ਦੇ ਚੈਂਪੀਅਨਜ਼ ਨਾਲ ਮੁਲਾਕਾਤ ਦੀ ਵੀਡੀਓ ਕੀਤੀ ਸ਼ੇਅਰ, ਕਹੀ ਇਹ ਵੱਡੀ ਗੱਲ

ਤਿੰਨ ਮਹੀਨੇ ਪਹਿਲਾਂ ਤਾਈਕਵਾਂਡੋ ਸਿੱਖਣ ਵਾਲੀ ਅੰਨਨਿਆ ਨੇ ਅੰਡਰ-7 ਸਬ-ਜੂਨੀਅਰ ਗਰਲਸ ਕੈਟੇਗਰੀ ’ਚ ਹਿੱਸਾ ਲਿਆ ਸੀ। ਇਹ ਆਯੋਜਨ 10 ਜੁਲਾਈ ਤੋਂ 31 ਜੁਲਾਈ ਤਕ ਆਯੋਜਿਤ ਕੀਤਾ ਗਿਆ ਤੇ ਨਤੀਜੇ ਹਾਲ ਹੀ ’ਚ ਐਲਾਨੇ ਗਏ ਸਨ। ਅੰਨਨਿਆ ਦੇ ਪਿਤਾ ਅਭਿਨੀਤ ਗੋਇਲ ਜੋ ਇਕ ਐਸੋਸੀਏਟ ਪ੍ਰੋਫ਼ੈਸਰ ਹਨ ਨੇ ਕਿਹਾ ਕਿ ਉਨ੍ਹਾਂ ਨੇ ਤਾਈਕਵਾਂਡੋ ਵੀ ਖੇਡਿਆ ਹੈ। 

7 ਸਾਲ ਦੀ ਅੰਨਨਿਆ ਨੂੰ ਹਮੇਸ਼ਾ ਤਾਈਕਵਾਂਡੋ ਬਹੁਤ ਮਨੋਰੰਜਕ ਲਗਦਾ ਸੀ ਪਰ ਇਕ ਫ਼ਿਲਮ ਦੇਖਣ ਦੇ ਬਾਅਦ ਹੀ ਉਸ ਨੇ ਇਸ ਖੇਡ ਨੂੰ ਅਪਣਾਇਆ। ਅਭਿਨੀਤ ਨੇ ਕਿਹਾ, ‘‘ਮੇਰੀ ਧੀ ਮੈਨੂੰ ਘਰ ’ਤੇ ਕੁਝ ਮੂਵਸ ਕਰਦੇ ਹੋਏ ਦੇਖਦੀ ਸੀ। ‘ਦਿ ਕਰਾਡੇ ਕਿਡ’ ਦੇਖਣ ਦੇ ਬਾਅਦ ਉਸ ਨੇ ਮੈਨੂੰ ਕਿਹਾ ਕਿ ਉਹ ਇਹ ਖੇਡ ਸਿੱਖਣਾ ਚਾਹੁੰਦੀ ਹੈ।’’
ਇਹ ਵੀ ਪੜ੍ਹੋ : ਓਲੰਪਿਕ ਦੇ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ’ਚ ਆਈ ਓਸਾਕਾ, ਪੱਤਰਕਾਰ ਦੇ ਇਸ ਸਵਾਲ ’ਤੇ ਰੋਣ ਲੱਗੀ

ਅਭਿਨੀਤ ਨੇ ਅੱਗੇ ਕਿਹਾ ਅੰਨਨਿਆ ਨੇ ਮਹਾਮਾਰੀ ਦੇ ਦੌਰਾਨ ਇਹ ਖੇਡ ਸਿੱਖਣਾ ਸ਼ੁਰੂ ਕੀਤਾ। ਉਸ ਦੇ ਪਿਤਾ ਉਸ ਦੇ ਪਹਿਲੇ ਕੋਚ ਸਨ ਜਿਨ੍ਹਾਂ ਨੇ ਇਸ ਦੀ ਡਾਈਟ ’ਤੇ ਨਜ਼ਰ ਰੱਖੀ ਤੇ ਉਸ ਨੂੰ ਖੇਡ ਬਾਰੇ ਸਿਖਾਇਆ। ਇਹ ਆਯੋਜਨ ਕੋਰੋਨਾ ਮਹਾਮਾਰੀ ਕਾਰਨ ਆਨਲਾਈਨ ਆਯੋਜਤ ਕੀਤਾ ਗਿਆ ਸੀ। ਪਹਿਲਾਂ ਚੈਂਪੀਅਨਸ਼ਿਪ ਦਾ ਆਯੋਜਨ ਮੁੰਬਈ ’ਚ ਹੁੰਦਾ ਸੀ। ਉਨ੍ਹਾਂ ਕਿਹਾ, 7 ਸਾਲ ਦੇ ਬੱਚੇ ਲਈ 72 ਵਾਰ ਕਿੱਕ ਮਾਰਨਾ ਇਕ ਮੁਸ਼ਕਲ ਕੰਮ ਹੈ। ਸਰੀਰ ਨੂੰ ਇਕ ਖ਼ਾਸ ਕੋਣ ’ਤੇ ਝੁਕਾ ਕੇ ਇਸ ’ਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

Tarsem Singh

This news is Content Editor Tarsem Singh