ਬੱਸ ਦਾ ਇੰਤਜ਼ਾਰ ਕਰ ਰਹੀਆਂ ਸਵਾਰੀਆਂ ਨੂੰ ਬੇਕਾਬੂ ਕਾਰ ਨੇ ਮਾਰੀ ਟੱਕਰ

Tuesday, Jun 20, 2017 - 01:51 AM (IST)

ਮੇਹਟੀਆਣਾ, (ਸੰਜੀਵ)- ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਅੱਡਾ ਫੁਗਲਾਣਾ 'ਚ ਬੱਸ ਦਾ ਇੰਤਜ਼ਾਰ ਕਰ ਰਹੇ ਵਿਅਕਤੀਆਂ ਨੂੰ ਇਕ ਤੇਜ਼ ਰਫਤਾਰ ਆਈ-20 ਕਾਰ ਨੰ. ਪੀ ਬੀ-03 ਏ ਡੀ-4040 ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਨਜ਼ਦੀਕ ਖੜ੍ਹੇ ਲੋਕਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। 
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਅੱਡਾ ਫੁਗਲਾਣਾ 'ਚ ਕੁਝ ਵਿਅਕਤੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਫਗਵਾੜਾ ਵੱਲੋਂ ਆਈ ਉਕਤ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਿੱਟੇ ਵਜੋਂ 6 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਇਸ ਹਾਦਸੇ 'ਚ ਗੁਰਮੀਤ ਰਾਏ ਪੁੱਤਰ ਸੰਤ ਰਾਮ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ, ਜਦਕਿ ਪ੍ਰਭਜੋਤ ਕੌਰ ਵਾਸੀ ਖਨੌੜਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਕੀ ਜ਼ਖ਼ਮੀਆਂ 'ਚ ਸਰਬਜੀਤ ਕੌਰ ਪਤਨੀ ਹਸਨ ਸਿੰਘ ਵਾਸੀ ਫੁਗਲਾਣਾ, ਰਣਜੀਤ ਕੌਰ ਪਤਨੀ ਆਤਮਾ ਸਿੰਘ ਵਾਸੀ ਫੁਗਲਾਣਾ, ਵੀਰ ਕਮਲ ਵਾਸੀ ਫੁਗਲਾਣਾ ਅਤੇ ਮਨਪ੍ਰੀਤ ਵਾਸੀ ਫੁਗਲਾਣਾ ਸ਼ਾਮਲ ਹਨ। ਥਾਣਾ ਮੇਹਟੀਆਣਾ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਕਾਰ ਚਾਲਕ ਪ੍ਰਭਾਤ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਬਠਿੰਡਾ ਨੂੰ ਕਾਰ ਸਮੇਤ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News