ਮਾਮੂਲੀ ਤਕਰਾਰ ''ਚ ਘਰ ਵਾਲੀ ਨੇ ਪਾਇਆ ਪਤੀ ''ਤੇ ਤੇਜ਼ਾਬ

07/24/2017 5:13:38 AM

ਅੰਮ੍ਰਿਤਸਰ,  (ਜ. ਬ.)-  ਥਾਣਾ ਸੀ-ਡਵੀਜ਼ਨ ਅਧੀਨ ਪੈਂਦੇ ਪਿੰਡ ਪੱਧਰੀ 'ਚ ਇਕ ਔਰਤ ਵੱਲੋਂ ਗੁੱਸੇ ਵਿਚ ਆ ਕੇ ਆਪਣੇ ਪਤੀ 'ਤੇ ਤੇਜ਼ਾਬ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬ ਵੱਧ ਤੇਜ਼ ਨਾ ਹੋਣ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਂਚ ਅਧਿਕਾਰੀ ਏ. ਐੱਸ. ਆਈ. ਕੰਵਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਪੱਧਰੀ ਵਾਸੀ ਦਾਰਾ ਸਿੰਘ ਉਰਫ ਸੋਨੂੰ ਜਿਸ ਦੇ 4 ਬੱਚੇ 2 ਲੜਕੀਆਂ ਤੇ 2 ਲੜਕੇ ਹਨ, ਪਿਛਲੇ 2-3 ਦਿਨਾਂ ਤੋਂ ਆਪਣੇ ਘਰ ਨਹੀਂ ਸੀ ਜਾ ਰਿਹਾ, ਜਿਸ ਦੀ ਪਤਨੀ ਕੰਵਲਜੀਤ ਕੌਰ ਉਸ ਨੂੰ ਘਰ ਜਾਣ ਲਈ ਕਹਿ ਰਹੀ ਸੀ, ਵਾਰ-ਵਾਰ ਕਹਿਣ 'ਤੇ ਉਸ ਦੇ ਪਤੀ ਵੱਲੋਂ ਮਨ੍ਹਾ ਕਰਨ 'ਤੇ ਗੁੱਸੇ 'ਚ ਆ ਕੇ ਉਸ ਨੇ ਆਪਣੇ ਹੱਥ ਵਿਚ ਫੜੀ ਤੇਜ਼ਾਬ ਦੀ ਬੋਤਲ ਪਤੀ ਦੇ ਮਾਰੀ, ਜਿਸ ਦੀਆਂ ਛਿੱਟਾਂ ਉਸ ਉਪਰ ਪੈ ਗਈਆਂ ਪਰ ਤੇਜ਼ਾਬ ਵੱਧ ਤੇਜ਼ ਨਾ ਹੋਣ ਕਾਰਨ ਬਚਾਅ ਹੋ ਗਿਆ। ਏ. ਐੱਸ. ਆਈ. ਕੰਵਲਜੀਤ ਸਿੰਘ ਨੇ ਦੱਸਿਆ ਕਿ ਦਾਰਾ ਸਿੰਘ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ, ਦੋਵਾਂ ਪਤੀ-ਪਤਨੀ ਦਾ ਰਾਜ਼ੀਨਾਮਾ ਕਰਨ 'ਤੇ ਵਾਪਸ ਘਰ ਭੇਜ ਦਿੱਤਾ ਗਿਆ ਹੈ।