ਨੌਜਵਾਨ ਦੇ ਪ੍ਰਾਈਵੇਟ ਪਾਰਟ 'ਚ ਨਾਲੀ ਲਾ ਕੇ ਭਰੀ ਹਵਾ, ਹਾਲਤ ਗੰਭੀਰ

07/02/2019 10:04:20 AM

ਅੰਮ੍ਰਿਤਸਰ (ਸੰਜੀਵ) - ਫੈਕਟਰੀ 'ਚ ਕੰਮ ਕਰਨ ਦੌਰਾਨ 2 ਮਜ਼ਦੂਰਾਂ ਵਲੋਂ ਬਹਿਸ ਤੋਂ ਬਾਅਦ ਦੂਜੇ ਨੌਜਵਾਨ ਦੇ ਪ੍ਰਾਈਵੇਟ ਪਾਰਟ 'ਚ ਹਵਾ ਦੀ ਨਾਲੀ ਲਾ ਕੇ ਪ੍ਰੈਸ਼ਰ ਭਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾ ਭਰਨ ਕਾਰਨ ਉਸ ਦਾ ਪੇਟ ਫੁੱਲ ਗਿਆ, ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। ਹਸਪਤਾਲ ਦੇ ਡਾਕਟਰਾਂ ਵਲੋਂ ਤੁਰੰਤ ਨੌਜਵਾਨ ਦਾ ਆਪ੍ਰੇਸ਼ਨ ਕਰਕੇ ਉਸ ਦੇ ਪੇਟ 'ਚੋਂ ਹਵਾ ਕੱਢ ਲਈ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਰਾਜੇਸ਼ ਕੁਮਾਰ ਦੀ ਫੂਡ ਪਾਈਪ ਖ਼ਰਾਬ ਹੋ ਗਈ ਹੈ। 

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਥਾਣਾ ਸਦਰ ਦੀ ਪੁਲਸ ਨੇ ਭਗਵਾਨ ਦਾਸ ਦੀ ਸ਼ਿਕਾਇਤ 'ਤੇ ਸੰਨੀ ਕੁਮਾਰ ਨਿਵਾਸੀ ਤੁੰਗਪਾਈ ਮੋਹਕਮਪੁਰਾ ਵਿਰੁੱਧ ਕੇਸ ਦਰਜ ਕੀਤਾ। ਭਗਵਾਨ ਦਾਸ ਨੇ ਦੱਸਿਆ ਕਿ ਉਹ ਆਪਣੇ ਬੇਟੇ ਰਾਜੇਸ਼ ਕੁਮਾਰ ਨਾਲ ਬਟਾਲਾ ਰੋਡ ਸਥਿਤ ਆਰ. ਕੇ. ਓਵਰਸਿਸ ਫੈਕਟਰੀ 'ਚ ਕੰਮ ਕਰਦਾ ਹੈ। ਬੀਤੀ ਦੁਪਹਿਰ 12 ਵਜੇ ਉਹ ਕੰਮ ਖਤਮ ਕਰ ਕੇ ਆਪਣੇ ਲੜਕੇ ਨਾਲ ਬਾਹਰ ਆਉਣ ਲੱਗਾ ਕਿ ਇਸ ਦੌਰਾਨ ਉਕਤ ਮੁਲਜ਼ਮ ਨੇ ਹਵਾ ਦੀ ਨਾਲੀ ਉਸ ਦੇ ਬੇਟੇ ਦੇ ਪ੍ਰਾਈਵੇਟ ਪਾਰਟ 'ਚ ਲਾ ਕੇ ਪ੍ਰੈਸ਼ਰ ਛੱਡ ਦਿੱਤਾ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur