ਹੈਰਾਨੀਜਨਕ: ਅੰਮ੍ਰਿਤਸਰ ’ਚ ਬਿਨਾਂ ਤਲਾਕ ਲਏ ਜਨਾਨੀ ਨੇ ਕਰਵਾਇਆ ਤੀਸਰਾ ਵਿਆਹ, ਦਿੱਤਾ ਅਜੀਬ ਤਰਕ

09/19/2022 1:24:05 PM

ਅੰਮ੍ਰਿਤਸਰ (ਗੁਰਿੰਦਰ ਸਾਗਰ) - ਵਿਆਹ ਇੱਕ ਪਵਿੱਤਰ ਰਿਸ਼ਤਾ ਹੈ, ਜਿਸ ਵਿੱਚ ਬੱਝ ਕੇ ਪਤੀ-ਪਤਨੀ ਸੱਤ ਜਨਮਾਂ ਤੱਕ ਇਕੱਠੇ ਰਹਿਣ ਦਾ ਵਾਅਦਾ ਕਰਦੇ ਹਨ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਅਮਰਕੋਟ ਪਿੰਡ ਵਿਚ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਇਕ ਜਨਾਨੀ ਨੇ ਪਹਿਲੇ ਘਰਵਾਲੇ ਤੋਂ ਤਲਾਕ ਲੈ ਕੇ ਦੂਸਰਾ ਵਿਆਹ ਕਰਵਾਇਆ ਅਤੇ ਦੂਸਰੇ ਘਰਵਾਲੇ ਨੂੰ ਤਲਾਕ ਦਿੱਤੇ ਬਿਨਾਂ ਹੁਣ ਤੀਸਰਾ ਵਿਆਹ ਰਚਾ ਲਿਆ। ਇਸ ਗੱਲ ਦਾ ਪਤਾ ਜਦੋਂ ਦੂਸਰੇ ਘਰ ਵਾਲੇ ਨੂੰ ਲੱਗਾ ਤਾਂ ਉਹ ਇਨਸਾਫ ਲਈ ਅਦਾਲਤ ਪੁੱਜ ਗਿਆ। 

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਪੀੜਤ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸਦਾ ਵਿਆਹ ਤਾਲਾਬੰਦੀ ਦੌਰਾਨ ਸਾਦੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਵਿੱਚ ਹੋਇਆ ਸੀ। ਉਸ ਨੂੰ ਪਤਾ ਸੀ ਕਿ ਉਸ ਦੀ ਪਤਨੀ ਦਾ ਇਹ ਦੂਸਰਾ ਵਿਆਹ ਹੈ। ਉਸ ਦੀ ਪਤਨੀ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਉਸ ਨਾਲ ਲੜਦੀ ਰਹਿੰਦੀ ਸੀ ਅਤੇ ਕਰੀਬ 8 ਮਹੀਨੇ ਪਹਿਲਾ ਉਹ ਪੇਕੇ ਘਰ ਚਲੀ ਗਈ। ਜਦੋਂ ਉਹ ਉਸ ਨੂੰ ਪੇਕੇ ਘਰ ਤੋਂ ਲੈਣ ਲਈ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਹੁਣ ਤੀਸਰਾ ਵਿਆਹ ਕਰਵਾ ਲਿਆ ਹੈ। ਪੀੜਤ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਨੇ ਤੀਸਰਾ ਵਿਆਹ ਕਰਵਾਉਣ ਤੋਂ ਪਹਿਲਾਂ ਨਾ ਮੈਨੂੰ ਤਾਲਾਕ ਦਿੱਤਾ ਅਤੇ ਨਾ ਮੈਨੂੰ ਸੂਚਿਤ ਕੀਤਾ। 

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

ਪਤਨੀ ਵਲੋਂ ਤੀਸਰਾ ਵਿਆਹ ਕਰਵਾਉਣ ਤੋਂ ਪਰੇਸ਼ਾਨ ਪਤੀ ਨੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਦੀ ਪਤਨੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਗੁਰਪ੍ਰੀਤ ਨੇ ਉਸ ਨਾਲ ਧੋਖੇ ਨਾਲ ਵਿਆਹ ਕਰਾਇਆ ਹੈ। ਗੁਰਪ੍ਰੀਤ ਦਾ ਇਹ ਤੀਸਰਾ ਵਿਆਹ ਸੀ, ਜਿਸ ਦਾ ਪਤਾ ਲੱਗਣ ’ਤੇ ਮੈਂ ਉਸ ਦਾ ਵਿਰੋਧ ਕੀਤਾ। ਉਸ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਤਲਾਕ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮਹਿਲਾ ਮੰਡਲ ਵਿੱਚ ਇਹ ਫ਼ੈਸਲਾ ਹੋਇਆ ਸੀ ਕਿ ਜਦ ਇਸ ਵਿਅਕਤੀ ਨਾਲ ਬਿਨਾਂ ਫੇਰਿਆਂ ਤੋਂ ਮੇਰਾ ਵਿਆਹ ਹੋਇਆ ਹੈ ਤਾਂ ਇਸ ਤੋਂ ਤਾਲਾਕ ਲੈਣਾ ਨਹੀਂ ਬਣਦਾ। ਇਸੇ ਕਰਕੇ ਮੈਂ ਆਪਣੀ ਮਰਜ਼ੀ ਨਾਲ ਹੁਣ ਤੀਸਰਾ ਵਿਆਹ ਕਰਵਾ ਲਿਆ।

ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ

ਇਸ ਪੂਰੇ ਮਾਮਲੇ ਵਿਚ ਜਦੋਂ ਸਬੰਧਤ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਦੋਵਾਂ ਧਿਰਾਂ ਦੇ ਬਿਆਨ ਲੈ ਲਏ ਗਏ ਹਨ ਪਰ ਗੁਰਪ੍ਰੀਤ ਸਿੰਘ ਨੇ ਮਾਣਯੋਗ ਅਦਾਲਤ ਵਿਚ ਕੇਸ ਲਗਾਇਆ ਹੋਇਆ ਹੈ। ਅਦਾਲਤ ਦਾ ਜੋ ਵੀ ਫ਼ੈਸਲਾ ਆਵੇਗਾ, ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

rajwinder kaur

This news is Content Editor rajwinder kaur