ਪਤੀ ਵਲੋਂ ਗੁਰਸਿੱਖ ਮਾਡਲ ਦੀ ਕੁੱਟਮਾਰ, ਹਸਪਤਾਲ 'ਚ ਦਾਖਲ (ਵੀਡੀਓ)

01/22/2019 5:00:21 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਅੰਮ੍ਰਿਤਸਰ 'ਚ ਮਾਮੂਲੀ ਵਿਵਾਦ ਦੇ ਚੱਲਦੇ ਸ਼ਨੀਵਾਰ ਦੀ ਰਾਤ ਇਕ ਪਤੀ ਨੇ ਆਪਣੀ ਮਾਡਲ ਪਤਨੀ  ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਜ਼ਖਮੀ ਹਾਲਤ 'ਚ ਹਰਦੀਪ ਕੌਰ ਖਾਲਸਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਹਰਦੀਪ ਕੌਰ ਖਾਲਸਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਡਲਿੰਗ ਕਰਦੀ ਹੈ ਅਤੇ ਫਿਲਮਾਂ 'ਚ ਜਾਣ ਦੇ ਵੱਡੇ-ਵੱਡੇ ਸੁਪਨੇ ਹਨ, ਜਿਸ ਦੇ ਚੱਲਦੇ ਪਤੀ ਨੂੰ ਇਹ ਸਭ ਪਸੰਦ ਨਹੀਂ ਸੀ। ਇਸ ਲਈ ਪਤੀ ਪਤਨੀ ਵਿਚਾਲੇ ਝਗੜਾ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਨੇੜਲੇ ਪੁਲਸ ਥਾਣਾ ਰਾਮਬਾਗ 'ਚ ਦਰਜ ਕਰਵਾਈ ਗਈ ਅਤੇ ਘਟਨਾ ਦੇ ਬਾਰੇ 'ਚ ਰਾਮਬਾਗ ਥਾਣੇ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਉਸ ਦੇ ਪੁੱਤਰ ਬ੍ਰਹਮਾਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਹਰਦੀਪ ਕੌਰ ਦਾ ਪਤੀ ਪਰਬੀਰ ਸਹਿ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ। ਅਦਾਲਤ 'ਚ ਇਸ ਬਾਬਤ ਕੇਸ ਵੀ ਦਾਇਰ ਹੈ। ਸ਼ਨੀਵਾਰ ਦੀ ਰਾਤ ਉਸ ਦਾ ਪਿਤਾ ਜ਼ਬਰਦਸਤੀ ਘਰ 'ਚ ਵੜ ਗਿਆ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਲੱਗਾ। ਜਦੋਂ ਵਿਰੋਧ ਕੀਤਾ ਤਾਂ ਪਿਤਾ ਨੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਪੁਲਸ ਦੇ ਆਲਾ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹਰਦੀਪ ਕੌਰ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਪਤੀ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ ਅਤੇ ਇਹ ਝਗੜਾ ਕੋਟ ਪਹੁੰਚ ਗਿਆ ਹੈ ਅਤੇ ਕੱਲ ਵੀ ਪਤੀ-ਪਤਨੀ 'ਚ ਮਾਰਕੁੱਟ ਹੋਈ, ਜੋ ਕਿ ਦੋਵੇਂ ਜੇਰੇ ਇਲਾਜ ਹਸਪਤਾਲ 'ਚ ਦਾਖਲ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਿਹੜਾ ਵੀ ਦੋਸ਼ੀ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Shyna

This news is Content Editor Shyna