ਵਾਹਗਾ ਸਰਹੱਦ 'ਤੇ BSF ਨੇ ਲਹਿਰਾਇਆ ਤਿਰੰਗਾ (ਵੀਡੀਓ)

01/26/2020 1:41:09 PM

ਅੰਮ੍ਰਿਤਸਰ (ਸੁਮਿਤ ਖੰਨਾ) : 26 ਜਨਵਰੀ 2020 ਨੂੰ ਦੇਸ਼ ਭਰ ਵਿਚ 71ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਅੰਮ੍ਰਿਤਸਰ ਦੀ ਵਾਹਗਾ ਸਰਹੱਦ 'ਤੇ ਵੀ ਬੀ. ਐੱਸ. ਐੱਫ. ਵੱਲੋਂ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਬੀ. ਐੱਸ. ਐੱਫ. ਦੇ ਕਮਾਡੈਂਟ ਮੁਕੰਦ ਕੁਮਾਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਮੌਕੇ ਬੀ. ਐੱਸ. ਐੱਫ. ਦੀ ਇਕ ਟੁਕੜੀ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਖਾਸ ਮੌਕੇ 'ਤੇ ਕਮਾਡੈਂਟ ਵਲੋਂ ਜਵਾਨਾਂ ਨੂੰ ਮਠਿਆਈ ਵੰਡੀ ਗਈ ਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਦੱਸਣਯੋਗ ਹੈ ਕਿ ਅੱਜ ਤੋਂ 70 ਸਾਲ ਪਹਿਲਾਂ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਇਸ ਦਿਨ ਨੂੰ ਉਸ ਸਮੇਂ ਤੋਂ ਗਣਤੰਤਰ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ।

cherry

This news is Content Editor cherry