ਲਾਵਾਰਿਸ ਲਈ ਵਾਰਿਸ ਬਣੇ ਇਹ ਪੁਲਸ ਕਾਮੇ,ਅਰਥੀ ਨੂੰ ਮੋਢਾ ਦੇ ਕੀਤਾ ਅੰਤਿਮ ਸਸਕਾਰ

05/25/2020 11:25:53 AM

ਅੰਮ੍ਰਿਤਸਰ : ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨਿਆ 'ਚ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜਾਬ 'ਚ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਜਿਥੇ ਲੋਕ ਇਕ ਦੂਜੇ ਦੇ ਕੋਲ ਆਉਣ ਤੋਂ ਵੀ ਡਰ ਰਹੇ ਹਨ ਉਥੇ ਹੀ 3 ਪੁਲਸ ਕਾਮਿਆਂ ਵਲੋਂ ਕੋਰੋਨਾ ਵਾਇਰਸ ਦੇ ਕਹਿਰ 'ਚ ਇਕ ਲਾਵਾਇਸ ਲਾਸ਼ ਨੂੰ ਮੋਢਾ ਦਿੱਤਾ ਗਿਆ। ਇਨ੍ਹਾਂ ਪੁਲਸ ਕਰਮੀਆਂ ਨੇ ਨਾ ਸਿਰਫ ਲਾਸ਼ ਨੂੰ ਮੋਢਾ ਦਿੱਤਾ ਬਲਕਿ ਉਸ ਦਾ ਅੰਤਿਮ ਸਸਕਾਰ ਵੀ ਕੀਤਾ।  ਏ.ਐੱਸ.ਆਈ. ਲਖਵਿੰਦਰ ਸਿੰਘ, ਏ.ਐੱਸ.ਆਈ. ਬਲਬੀਰ ਸਿੰਘ ਅਤੇ ਏ.ਐੱਸ.ਆਈ. ਨੇ ਇਸ ਦਾ ਪੂਰਾ ਖਰਚਾ ਵੀ ਖੁਦ ਚੁੱਕਿਆ।

ਇਹ ਵੀ ਪੜ੍ਹੋ : ਦੁਨੀਆ ਦਾ ਅਸਲ ਹੀਰੋ ਬਣਿਆ ਇਹ ਵਿਅਕਤੀ, ਕੋਰੋਨਾ ਨਾਲ ਮਰਨ ਵਾਲਿਆਂ ਦਾ ਕਰ ਰਿਹੈ ਸਸਕਾਰ

ਜਾਣਕਾਰੀ ਮੁਤਾਬਕ ਇਹ ਲਾਵਾਰਿਸ਼ ਲਾਸ਼ ਪੁਲਸ ਨੂੰ ਅੰਮ੍ਰਿਤਸਰ ਦੇ ਲਾਰੇਂਸ ਰੋਡ ਨੇੜੇ ਮਿਲੀ ਸੀ। ਐਤਵਾਰ ਨੂੰ ਜਦੋਂ ਇਸ ਨੂੰ ਲੈਣ ਕੋਈ ਨਹੀਂ ਆਇਆ ਤਾਂ ਉਨ੍ਹਾਂ ਨੇ ਇਨਸਾਨੀਆਂ ਨਿਭਾਉਂਦੇ ਹੋਏ ਖੁਦ ਇਸ ਅੰਤਿਮ ਸਸਕਾਰ ਕੀਤਾ।

ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਹੈ ਇਹ ਕੁੜੀ, ਅਵਾਰਾਂ ਕੁੱਤਿਆਂ ਨੂੰ ਬਣਾਇਆ ਪਰਿਵਾਰ ਦਾ ਹਿੱਸਾ (ਵੀਡੀਓ)


Baljeet Kaur

Content Editor

Related News