ਅੰਮ੍ਰਿਤਸਰ ਰੇਲ ਹਾਦਸੇ ''ਤੇ ਜਾਣੋ ਕੀ ਬੋਲੇ ਰਵਨੀਤ ਬਿੱਟੂ ਅਤੇ ਸੁਖਜਿੰਦਰ ਰੰਧਾਵਾ

10/22/2018 10:51:43 AM

ਅੰਮ੍ਰਿਤਸਰ (ਨਰਿੰਦਰ)— ਅੰਮ੍ਰਿਤਸਰ ਰੇਲ ਹਾਦਸੇ ਨੇ ਹਰ ਕਿਸੇ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਹਾਦਸੇ ਲਈ ਜਿਹੜਾ ਵੀ ਕੋਈ ਜ਼ਿੰਮੇਵਾਰ ਹੋਇਆ, ਟੰਗਿਆ ਜਾਵੇਗਾ। ਇਹ ਕਹਿਣਾ ਹੈ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ। ਲੁਧਿਆਣਾ ਵਿਖੇ ਪ੍ਰੋਫੈਸਰ ਮੋਹਨ ਸਿੰਘ ਮੇਲੇ 'ਚ ਪਹੁੰਚੇ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜਾਂਚ 'ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਸਜ਼ਾ ਜ਼ਰੂਰ ਮਿਲੇਗੀ।

ਉਥੇ ਹੀ ਇਸ ਮੁੱਦੇ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੇਲਵੇ ਵੱਲੋਂ ਹਾਦਸੇ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਣ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਨੇ ਕਿਹਾ ਕਿ 4 ਹਫਤਿਆਂ ਦੇ ਅੰਦਰ ਹਾਦਸੇ ਦੀ ਜਾਂਚ 'ਚ ਸਾਫ ਹੋ ਜਾਵੇਗਾ ਕਿ ਕਸੂਰ ਕਿਸ ਦਾ ਹੈ। 

ਅੰਮ੍ਰਿਤਸਰ ਹਾਦਸੇ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਐਲਾਨੇ ਗਏ ਸੋਗ ਦੇ ਬਾਵਜੂਦ ਪ੍ਰੋਫੈਸਰ ਮੋਹਨ ਸਿੰਘ ਸੱਭਿਆਚਾਰਕ ਮੇਲਾ ਕਰਵਾਏ ਜਾਣ ਦੇ ਸਵਾਲ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੋਈ ਤਾਜ਼ਾ ਬਣਾਇਆ ਗਿਆ ਪ੍ਰੋਗਰਾਮ ਨਹੀਂ। ਪ੍ਰੋ. ਸਾਬ੍ਹ ਦੀ ਬਰਸੀ 'ਤੇ ਪਿਛਲੇ 40 ਸਾਲਾਂ ਤੋਂ ਇਹ ਮੇਲਾ ਲੱਗਦਾ ਆ ਰਿਹਾ ਹੈ, ਜਿਸ 'ਚ ਪੰਜਾਬੀ ਸਾਹਿਤ 'ਚ ਵਡਮੁੱਲੀ ਦੇਣ ਲਈ ਪ੍ਰੋਫੌਸਰ ਮੋਹਨ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ।