ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਚ ਮਿਲੇਗਾ ਖਾਸ ਪ੍ਰਸਾਦ

06/01/2019 6:01:20 PM

ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆ ਦੇ ਸਭ ਤੋਂ ਵੱਡੇ ਗੁਰੂ ਕੇ ਲੰਗਰ 'ਚ ਹੁਣ ਜੈਵਿਕ ਫਲਾਂ ਦਾ ਪ੍ਰਸਾਦ ਵੀ ਮਿਲਿਆ ਕਰੇਗਾ। ਜੀ ਹਾਂ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਹੁਣ ਪ੍ਰਸਾਦ ਵਜੋਂ ਜੈਵਿਕ ਫਲ ਮਿਲਿਆ ਕਰਨਗੇ। ਦਰਅਸਲ ਐੱਸ.ਜੀ.ਪੀ.ਸੀ. ਵਲੋਂ 5 ਸਾਲ ਪਹਿਲਾਂ ਵੱਡਾ ਉਪਰਾਲਾ ਕਰਦੇ ਹੋਏ ਅਟਾਰੀ ਦੇ ਗੁਰਦੁਆਰਾ ਸਤਲਾਨੀ ਸਾਹਿਬ 'ਚ 13 ਏਕੜ ਜ਼ਮੀਨ 'ਚ ਜੈਵਿਕ ਖੇਤੀ ਸ਼ੁਰੂ ਕਰਦਿਆਂ ਸਬਜ਼ੀਆਂ ਤੇ ਫਲ ਲਗਾਏ ਸਨ ਉਦੋਂ ਤੋਂ ਹੀ ਲੰਗਰ 'ਚ ਜੈਵਿਕ ਸਬਜ਼ੀਆਂ ਦੀ ਵਰਤੋਂ ਹੁੰਦੀ ਆ ਰਹੀ ਹੈ। ਹੁਣ ਜਦੋਂ ਫਲਾਂ ਦੇ ਬੁਟਿਆਂ ਨੂੰ ਭਰਵਾਂ ਫਲ ਲੱਗਾ ਹੈ ਤਾਂ ਇਨ੍ਹਾਂ ਫਲਾਂ ਦੀ ਵਰਤੋਂ ਲੰਗਰ 'ਚ ਪ੍ਰਸਾਦ ਵਜੋਂ ਹੋਵੇਗੀ। 

ਸ਼੍ਰੋਮਣੀ ਕਮੇਟੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਜੈਵਿਕ ਖੇਤੀ ਹੇਠਲੇ ਰਕਬੇ ਨੂੰ ਵਧਾਉਣ ਦੀ ਪਲਾਨਿੰਗ ਹੈ ਤਾਂ ਜੋ ਸੰਗਤ ਨੂੰ ਖਾਲਸ ਫਲ-ਸਬਜ਼ੀਆਂ ਮੁਹੱਈਆ ਕਰਵਾਈਆਂ ਜਾ ਸਕਣ। ਦੱਸ ਦੇਈਏ ਕਿ ਵਾਤਾਵਰਣ ਤੇ ਮਨੁੱਖੀ ਜਿੰਦਗੀ ਨੂੰ ਜ਼ਹਿਰਾਂ ਤੋਂ ਬਚਾਉਣ ਲਈ ਐੱਸ.ਜੀ.ਪੀ.ਸੀ. ਲਗਾਤਾਰ ਉਪਰਾਲੇ ਕਰਦੀ ਰਹੀ ਹੈ।

Baljeet Kaur

This news is Content Editor Baljeet Kaur