ਸ਼ਹੀਦੀ ਦਿਵਸ: ਗੁਰਦੁਆਰਾ 'ਗੁਰੂ ਕਾ ਮਹਿਲ' ਨਤਮਸਤਕ ਹੋਏ ਸ਼ਰਧਾਲੂ

12/12/2018 12:05:45 PM

ਅੰਮ੍ਰਿਤਸਰ (ਸੁਮਿਤ ਖੰਨਾ)—ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 'ਗੁਰੂ ਕਾ ਮਹਿਲ' 'ਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਸਾਹਿਬ ਦਾ ਆਸ਼ਿਰਵਾਦ ਲੈਣ ਪਹੁੰਚੀਆਂ। ਇਸ ਦਿਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਸਥਾਨ 'ਗੁਰੂ ਕਾ ਮਹਿਲ' 'ਚ ਅੱਜ ਕਈ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿਸ 'ਚ ਆਖੰਡ ਕੀਰਤਨੀ ਜਥੇ ਨੇ ਸੰਗਤ ਨੂੰ ਨਿਹਾਲ ਕੀਤਾ। ਨਾਲ ਹੀ ਇਸ ਮੌਕੇ 'ਤੇ ਆਈ ਸੰਗਤ ਨੇ ਇਲਾਹੀ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ 'ਤੇ ਆਏ ਢਾਡੀ ਜਥੇ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ 'ਚ ਦੱਸਿਆ ਅਤੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਗੁਰੂ ਸਾਹਿਬ ਦੇ ਜਨਮ ਸਥਾਨ 'ਤੇ ਹਾਜ਼ਰੀ ਭਰੀ। ਅਸਲ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਉਸ ਸਮੇਂ ਕੁਰਬਾਨੀ ਦਾ ਜਾਮ ਪੀਤਾ ਜਿਸ ਸਮੇਂ ਜੁਲਮ ਦੀ ਇੰਤਹਾ ਸੀ। 

ਦੂਜੇ ਪਾਸੇ ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ ਆਪਣੀ ਸ਼ਹਾਦਤ ਨੂੰ ਗਲੇ ਲਗਾਇਆ। ਇਸ ਦੇ ਚੱਲਦੇ ਅੱਜ ਸਵੇਰ ਤੋਂ ਹੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਉਸ ਦੇ ਬਾਅਦ ਕੀਰਤਨ ਦੇ ਨਾਲ ਆਸਾ ਦੀ ਵਾਰ ਦਾ ਵੀ ਕੀਰਤਨ ਕੀਤਾ ਗਿਆ। ਇਸ ਮੌਕੇ 'ਤੇ ਆਈ ਸੰਗਤ ਨੇ ਗੁਰੂ ਸਾਹਿਬ ਦੀ ਸ਼ਹੀਦੀ 'ਤੇ ਆਪਣੇ ਸ਼ਰਧਾ ਸੁਮਨ ਭੁੱਲ ਭੇਟ ਕੀਤੇ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ 'ਚ ਆਯੋਜਨ ਐੱਸ.ਜੀ.ਪੀ.ਸੀ. ਅਤੇ ਸੰਤ ਮਹਾਪੁਰਖਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਮਹਾਰਾਜ ਜੀ ਨੇ ਇਸ ਜਗ੍ਹਾ 'ਤੇ ਅਵਤਾਰ ਧਾਰ ਕੇ ਆਪਣੇ ਜੀਵਨ ਦੀ  ਮਾਨਵਤਾ ਦੇ ਕੁਰਬਾਨੀ ਦਿੱਤੀ। ਇਸ ਮੌਕੇ 'ਤੇ ਆਈ ਸੰਗਤ ਦਾ ਕਹਿਣਾ ਹੈ ਕਿ ਉਹ ਇੱਥੇ ਦਰਸ਼ਨ ਦੀਦਾਰ ਕਰਨ ਲਈ ਆਏ ਹਨ ਜੋ ਕੁਰਬਾਨੀ ਗੁਰੂ ਸਾਹਿਬ ਨੇ ਦਿੱਤੀ ਉਸ ਨੂੰ ਯਾਦ ਰੱਖਿਆ ਜਾਵੇ। ਨਾਲ ਹੀ ਅੱਜ ਇੱਥੇ ਗੁਰੂ ਸਾਹਿਬ ਦੀ ਸਿੱਖਿਆ ਲੈ ਰਹੇ ਹਨ ਅਤੇ ਪ੍ਰਰੇਣਾ ਲੈ ਰਹੇ ਹਨ ਕਿ ਜਿਵੇਂ ਉਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੂ ਸਮਾਜ ਦੀ ਰੱਖਿਆ ਕੀਤੀ। ਅੱਜ ਸਾਨੂੰ ਸਾਰਿਆਂ ਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ।

Shyna

This news is Content Editor Shyna