ਸਿੰਗਾਪੁਰ ਤੋਂ ਅੰਮ੍ਰਿਤਸਰ ਆਏ 107 ਪ੍ਰਵਾਸੀ ਭਾਰਤੀ ਨੂੰ ਕੀਤਾ ਗਿਆ ਕੁਆਰੰਟਾਈਨ

05/28/2020 1:51:00 PM

ਅੰਮ੍ਰਿਤਸਰ (ਜ. ਬ.) : ਬੁੱਧਵਾਰ ਨੂੰ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਸਿੰਗਾਪੁਰ ਤੋਂ 107 ਪ੍ਰਵਾਸੀ ਭਾਰਤੀ ਏਅਰ ਇੰਡੀਆ ਦੀ ਐੱਲ-383 ਨੰਬਰ ਫਲਾਈਟ ਦੇ ਜਰੀਏ ਅੰਮ੍ਰਿਤਸਰ ਆਏ ਹਨ। ਜਾਣਕਾਰੀ ਅਨੁਸਾਰ ਸਵੇਰੇ 6:30 ਵਜੇ ਆਈ ਫਲਾਈਟ ਦੇ ਮੁਸਾਫਰਾਂ ਨੂੰ ਲਗਭਗ 4 ਘੰਟੇ ਤੱਕ ਸਕਰੀਨਿੰਗ, ਦਸਤਾਵੇਜ਼ੀ ਜਾਂਚ ਅਤੇ ਹੋਰ ਚੈਕਿੰਗ ਲਈ ਏਅਰਪੋਰਟ 'ਤੇ ਇੰਤਜ਼ਾਰ ਕਰਨਾ ਪਿਆ। ਇਸ ਨਾਲ ਕਾਫੀ ਯਾਤਰੀ ਪ੍ਰੇਸ਼ਾਨ ਵੀ ਨਜ਼ਰ ਆਏ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨੇ ਮੁਸਾਫਰਾਂ ਦੀ ਮੈਡੀਕਲ ਸਕਰੀਨਿੰਗ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ 'ਚ ਇਨਾ ਸਮਾਂ ਲੱਗ ਹੀ ਜਾਂਦਾ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਿਹੜੇ ਯਾਤਰੀ ਹੋਰ ਰਾਜਾਂ ਅਤੇ ਪੰਜਾਬ ਦੇ ਹੋਰ ਜ਼ਿਲਿਆਂ ਨਾਲ ਸਬੰਧਤ ਸਨ, ਉਨ੍ਹਾਂ ਨੂੰ ਸਬੰਧਤ ਜ਼ਿਲਿਆਂ ਦੇ ਨੋਡਲ ਅਫਸਰਾਂ ਦੇ ਨਾਲ ਰਵਾਨਾ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਹੋਟਲ, ਹੋਮ ਜਾਂ ਫਿਰ ਸਰਕਾਰੀ ਏਕਾਂਤਵਾਸ ਕੇਂਦਰਾਂ 'ਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਕੜਕਦੀ ਧੁੱਪ ਨੇ ਤਪਾਏ ਅੰਬਰਸਰੀਏ, ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ (ਵੀਡੀਓ)

ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਮੁਸਾਫਰਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਏਕਾਂਤਵਾਸ ਕੇਂਦਰਾਂ 'ਚ ਭੇਜ ਦਿੱਤਾ ਗਿਆ ਹੈ, ਜੋ ਯਾਤਰੀ ਹੋਟਲ 'ਚ ਰੁਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੋਟਲ 'ਚ ਏਕਾਂਤਵਾਸ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਸਾਫਰਾਂ ਦੇ ਮੈਂਬਰਾਂ ਅਧਿਕਾਰੀਆਂ 'ਤੇ ਦਬਾਅ ਬਣਾਉਂਦੇ ਹਨ ਕਿ ਉਨ੍ਹਾਂ ਨੂੰ ਨਿੱਜੀ ਵਾਹਨਾਂ 'ਚ ਰਿਸ਼ਤੇਦਾਰਾਂ ਦੇ ਨਾਲ ਭੇਜ ਦਿੱਤਾ ਜਾਵੇ ਜੋ ਨਿਯਮਾਂ ਮੁਤਾਬਕ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਵਿਅਕਤੀ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ

Baljeet Kaur

This news is Content Editor Baljeet Kaur