ਹੁਣ ਸਕੂਲਾਂ 'ਚ ਦਾਖ਼ਲਾ ਲੈਣ ਲਈ ਨਹੀਂ ਦੇਣਾ ਪਵੇਗਾ ਸਕੂਲ ਬਦਲੀ ਦਾ ਸਰਟੀਫ਼ਿਕੇਟ

08/08/2020 5:19:30 PM

ਅੰਮ੍ਰਿਤਸਰ : ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਰੇ ਸਰਕਾਰੀ ਸਕੂਲਾਂ ਦੇ ਇੰਚਾਰਜ਼ਾਂ ਅਤੇ ਡੀ.ਈ.ਓ. ਨੂੰ ਬੱਚਿਆਂ ਦਾ ਦਾਖ਼ਲਾ ਕਰਦੇ ਸਮੇਂ ਸਕੂਲ ਬਦਲੀ ਦੇ ਸਰਟੀਫ਼ਿਕੇਟ ਮੰਗ ਨੂੰ ਖ਼ਤਮ ਕਰਨ ਦੇ ਨਿਰਦੇਸ਼ ਦਿੱਤਾ ਹਨ। ਨਾਲ ਹੀ ਉਨ੍ਹਾਂ ਅਜਿਹੇ ਪ੍ਰਾਈਵੇਟ ਸਕੂਲਾਂ ਦੀ ਡਿਟੇਲ ਮੰਗੀ ਹੈ, ਜੋ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਦੀ ਇੱਛਕ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬਦਲੀ ਦਾ ਸਰਟੀਫ਼ਿਕੇਟ ਦੇਣ ਤੋਂ ਮਨ੍ਹਾ ਕਰ ਰਹੇ ਹਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਜੋ ਮਾਪੇ ਇਹ ਨਹੀਂ ਲਿਆ ਪਾ ਰਹੇ ਉਨ੍ਹਾਂ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਲਿਖਤ 'ਚ ਜ਼ਰੂਰਤ ਲਿਆ ਜਾਵੇ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਸ ਦੀ ਸਖ਼ਤ ਕਾਰਵਾਈ, ਹੁਣ ਡਰੋਨ ਰਾਹੀ ਫੜੇ ਜਾਣਗੇ ਤਸਕਰ

ਇਸ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਗਏ ਕਿ ਜੋ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੂੰ ਸਕੂਲ ਬਦਲੀ ਦਾ ਸਰਟੀਫ਼ਿਕੇਟ ਦੇਣ ਤੋਂ ਮਨ੍ਹਾ ਕਰ ਰਹੇ ਹਨ ਉਨ੍ਹਾਂ ਦੀ ਡਿਟੇਲ ਮੁੱਖ ਦਫ਼ਤਰ ਨੂੰ ਭੇਜੀ ਜਾਵੇ। ਜੇਕਰ ਜਨਮ ਸਰਟੀਫਿਕੇਟ ਨਹੀਂ ਹੈ ਤਾਂ ਉਸ ਨੂੰ ਸਰਕਾਰੀ ਸਕੂਲ 'ਚ ਦਾਖ਼ਲਾ ਦੇਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ। ਉਸ ਨੂੰ ਤਤਕਾਲ ਅਧਾਰ 'ਤੇ ਪ੍ਰੋਵੀਜ਼ਨਲ ਤੌਰ 'ਤੇ ਦਾਖ਼ਲ ਕਰ ਲਿਆ ਜਾਵੇ। ਜਿਨ੍ਹਾਂ ਬੱਚਿਆਂ ਦੇ ਜਨਮ ਪ੍ਰਮਾਣ ਪੱਤਰ 'ਡਿਜੀ ਲਾਕਰ' 'ਚ ਹੈ ਉਨ੍ਹਾਂ ਪ੍ਰਿੰਟੇਡ ਪੱਤਰ ਦੇਣ ਲਈ ਮਜ਼ਬੂਰ ਨਾ ਕੀਤਾ ਜਾਵੇ। 

ਇਹ ਵੀ ਪੜ੍ਹੋਂ : WWE ਦੇ ਰੈਸਲਰ ਸੈਮੀ ਗਵੇਰਾ ਨੇ ਮੈਟ ਹਾਰਡੀ ਦਾ ਪਾੜਿਆ ਸਿਰ, ਵੀਡੀਓ ਵਾਇਰਲ


Baljeet Kaur

Content Editor

Related News