ਹਾਈ-ਫਾਈ ਸਹੂਲਤਾਂ ਨਾਲ ਲੈਸ ਹੋਵੇਗਾ ਅੰਮ੍ਰਿਤਸਰ ਰੇਲਵੇ ਸਟੇਸ਼ਨ, ਬਣਨਗੇ ਹੋਟਲ ਤੇ ਮਾਲ (ਵੀਡੀਓ)

04/04/2017 2:33:30 PM

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਦੇਸ਼ ਦੇ 10 ਸਭ ਤੋਂ ਵੱਡੇ ਰੇਲਵੇ ਸਟੇਸ਼ਨਾਂ ''ਚ ਸ਼ਾਮਲ ਹੋ ਗਿਆ ਹੈ। ਇਸ ਸਟੇਸ਼ਨ ''ਤੇ ਹਾਈ-ਫਾਈ ਸਹੂਲਤਾਂ ਮੁਹੱਈਆ ਕਰਾਉਣ ਲਈ 1000 ਕਰੋੜ ਰੁਪਏ ਖਰਚੇ ਜਾਣਗੇ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਰੇਲਵੇ ਸਟੇਸ਼ਨ ''ਤੇ ਹਾਈ ਸਪੀਡ ਟਰੇਨਾਂ ਚਲਾਈਆਂ ਜਾਣਗੀਆਂ, ਜਦੋਂ ਕਿ ਸਟੇਸ਼ਨ ਉੱਪਰ ਹੋਟਲ ਤੇ ਮਾਲ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਤੱਕ ਇਸ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ, ਜਿਸ ਨਾਲ ਕਿ ਵਿਦੇਸ਼ ਦੀ ਤਰਜ਼ ''ਤੇ ਭਾਰਤ ''ਚ ਰੇਲਵੇ ਸਟੇਸ਼ਨ ਤਿਆਰ ਹੋ ਸਕਣਗੇ। 

Babita Marhas

This news is News Editor Babita Marhas