ਅੰਮ੍ਰਿਤਸਰ ਰੇਲ ਹਾਦਸਾ ਮਾਮਲੇ ''ਤੇ ਸੁਖਬੀਰ ਨੇ ਸਿੱਧੂ ਨੂੰ ਘੇਰਿਆ (ਵੀਡੀਓ)

02/25/2019 12:43:46 PM

ਚੰਡੀਗੜ੍ਹ(ਮਨਮੋਹਨ)— ਬੀਤੇ ਸਾਲ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਐਲਾਨੀਆਂ ਸਰਕਾਰੀ ਨੌਕਰੀਆਂ ਤੇ ਹੋਰ ਸਹੂਲਤਾਂ ਨਾ ਮਿਲਣ ਦਾ ਦੋਸ਼ ਲਾ ਕੇ ਅਕਾਲੀ ਦਲ ਨੇ ਸੋਮਵਾਰ ਨੂੰ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਰੇਲ ਹਾਦਸਾ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ ਲਗਾਇਆ ਕਿ ਇਨ੍ਹਾਂ ਪੀੜਤਾਂ ਵਿਚੋਂ ਨਾ ਤਾਂ ਕਿਸੇ ਨੂੰ ਨੌਕਰੀ ਮਿਲੀ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ। ਜਿਸ ਕਾਰਨ ਇਨਸਾਫ ਲੈਣ ਲਈ ਅੱਜ ਇਹ ਪੀੜਤ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ਹਨ।

ਬਾਦਲ ਨੇ ਇਸ ਦੌਰਾਨ ਸਿੱਧੂ ਜੋੜੇ ਨੂੰ ਸਭ ਤੋਂ ਵੱਡਾ ਫਰਾਡ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਕਹਿੰਦੀ ਕੁੱਝ ਅਤੇ ਕਰਦੀ ਕੁੱਝ ਹੈ। ਇਹ ਚੋਰਾਂ ਦੀ ਸਰਕਾਰ ਹੈ, ਜਿਸ ਨੇ ਕੁੱਝ ਨਹੀਂ ਦੇਣਾ ਸਿਰਫ ਖੋਹਣਾ ਹੀ ਹੈ। ਉਨ੍ਹਾਂ ਦੱਸਿਆ ਕਿ  ਨਵਜੋਤ ਸਿੱਧੂ ਰੇਲ ਹਾਦਸੇ ਦੇ ਪੀੜਤਾਂ ਨਾਲ ਧੋਖਾ ਕਰ ਰਹੇ ਹਨ, ਕਿਉਂਕਿ ਪੀੜਤਾਂ ਨੂੰ ਫਰੀ ਮੈਡੀਕਲ ਸਹੂਲਤ ਦੇਣ ਦੀ ਬਜਾਏ ਕੈਂਸਰ ਦੇ ਕਾਰਡ ਬਣਾਏ ਜਾ ਰਹੇ ਹਨ, ਜੋ ਕਿ ਉਨ੍ਹਾਂ ਨਾਲ ਧੋਖਾ ਹੈ।

cherry

This news is Content Editor cherry