ਪਾਕਿ ਜਾਣ ਵਾਲੀ ਬੱਸ ਦੇ ਹੇਠਾਂ ਭਾਰਤੀਆਂ ਨੇ ਕੁਚਲਿਆ ਪਾਕਿਸਤਾਨ ਦਾ ਝੰਡਾ

02/20/2019 1:18:55 PM

ਅੰਮ੍ਰਿਤਸਰ (ਸੁਮਿਤ ਖੰਨਾ) : 14 ਫਰਵਰੀ ਨੂੰ ਪੁਲਵਾਮਾ ਦੇ ਆਵੰਤੀਪੁਰਾ ਖੇਤਰ ’ਚ ਹੋਏੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 44 ਜਵਾਨਾਂ ਨੂੰ ਭਾਰਤ ’ਚ ਕਿਸੇ ਨੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਤੇ ਕਿਸੇ ਨੇ ਪਾਕਿਸਤਾਨ ਦਾ ਝੰਡਾ ਸਾਡ਼ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਚੱਲਦਿਆਂ ਈਡੀਅਟ ਕਲੱਬ ਰਈਆ ਨੇ ਪਾਕਿਸਤਾਨ ਖਿਲਾਫ ਇਕ ਵੱਖਰੀ ਤਰ੍ਹਾਂ ਦਾ ਪ੍ਰਦਰਸ਼ਨ ਕਰਦਿਆਂ ਪਾਕਿ ਦੀ ਅੰਤਰਰਾਸ਼ਟਰੀ ਬੱਸ ਪਾਕਿਸਤਾਨ ਦੇ ਝੰਡੇ ਉਪਰੋਂ ਲੰਘਣ ਲਈ ਮਜਬੂਰ ਕਰ ਦਿੱਤੀ ਤੇ ਬੱਸ ਝੰਡੇ ਨੂੰ ਕੁਚਲਦੀ ਆਪਣੀ ਮੰਜ਼ਿਲ ਵੱਲ ਵਧੀ। ਅੱਜ ਸਵੇਰੇ ਕਰੀਬ 10.20 ਵਜੇ ਪਾਕਿਸਤਾਨ ਤੋਂ ਦਿੱਲੀ ਜਾ ਰਹੀ ਪਾਕਿਸਤਾਨ ਦੀ ਅੰਤਰਰਾਸ਼ਟਰੀ ਬੱਸ ਜਦੋਂ ਤਾਰਾਂ ਵਾਲੀ ਗਰਾਊਂਡ ਰਈਆ ਨੇੜੇ ਪੁੱਜੀ ਤਾਂ ਉਥੇ ਪਹਿਲਾਂ ਤੋਂ ਹੀ ਬੈਠੇ ਈਡੀਅਟ ਕਲੱਬ ਰਈਆ ਦੇ ਪ੍ਰਧਾਨ ਰਜਿੰਦਰ ਰਿਖੀ, ਜਗਤਾਰ ਸਿੰਘ ਬਿੱਲਾ, ਸੁਮਿਤ ਕਾਲੀਆ, ਡੀ. ਕੇ. ਰੈੱਡੀ, ਗੁਰਪ੍ਰੀਤ ਮੋਨੂੰ, ਨਵਰੂਪ ਸਲਵਾਨ, ਅਮਿਤ ਕੁਮਾਰ ਸ਼ੰਮੀ, ਗੌਤਮ ਛੀਨਾ, ਗੌਰੀ ਸ਼ਰਮਾ, ਚੰਦਨ ਕੁਮਾਰ ਤੇ ਕਾਲਾ ਨੇ ਬੱਸ ਨੇੜੇ ਆਉਂਦੀ ਦੇਖ ਕੇ ਝੰਡਾ ਸਡ਼ਕ ’ਤੇ ਵਿਛਾ ਦਿੱਤਾ, ਜਿਸ ਨੂੰ ਪਾਕਿਸਤਾਨ ਵਾਲੀ ਬੱਸ ਦੇ ਉਪਰੋਂ ਲੰਘਣ ਪਿੱਛੋਂ ਕਈ ਹੋਰ ਵਾਹਨ ਵੀ ਕੁਚਲਦੇ ਰਹੇ ਤੇ ਬਾਅਦ ’ਚ ਰਜਿੰਦਰ ਰਿਖੀ ਦੀ ਅਗਵਾਈ ਵਿਚ ਝੰਡਾ ਸਾਡ਼ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਿਖੀ ਨੇ ਕਿਹਾ ਕਿ ਸਾਡਾ ਇਹ ਸਭ ਕਰਨ ਦਾ ਮਕਸਦ ਸੀ ਕਿ ਪਾਕਿਸਤਾਨ ਦੀ ਜਨਤਾ ਆਪਣੇ ਝੰਡੇ ਨੂੰ ਖੁਦ ਕੁਚਲਦੀ ਹੋਈ ਅੱਗੇ ਜਾਵੇ ਤੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਗਲਤੀ ਦਾ ਅਹਿਸਾਸ ਹੋਵੇ।

Baljeet Kaur

This news is Content Editor Baljeet Kaur