ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਕਾਰਨ 200 ਕਰੋੜ ਰੁਪਏ ਦੇ ਪ੍ਰਾਜੈਕਟਾਂ 'ਤੇ ਲਟਕੀ ਤਲਵਾਰ

07/22/2019 1:20:35 PM

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਪੰਜਾਬ 'ਚ 200 ਕਰੋੜ ਰੁਪਏ ਤੋਂ ਜ਼ਿਆਦਾ ਪ੍ਰਾਜੈਕਟਾਂ 'ਤੇ ਤਲਵਾਰ ਲਟਕ ਰਹੀ ਹੈ। ਸਿੱਧੂ ਦੇ ਕਾਰਜਕਾਲ ਦੌਰਾਨ ਘੋਸ਼ਿਤ ਜ਼ਿਆਦਾਤਰ ਪ੍ਰਾਜੈਕਟਾਂ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਪੰਜਾਬ ਕੈਬਨਿਟ 'ਚੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੇ ਅੰਮ੍ਰਿਤਸਰ 'ਚ ਭੂਚਾਲ ਲਿਆ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸਿੱਧੂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਸੀ। ਥੋੜਾ ਸਮਾਂ ਪਹਿਲਾਂ ਹੀ ਰਾਜ ਮੰਤਰੀ ਮੰਡਲ 'ਚ ਫੇਰਬਦਲ ਕੀਤੇ ਗਏ ਸਨ। ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਸੀ। ਸਿੱਧੂ ਨੇ ਸਾਫ ਤੌਰ 'ਤੇ ਇਸ ਮੰਤਰਾਲੇ 'ਚ ਸ਼ਾਮਲ ਹੋਣ ਤੋਂ ਹੱਥ ਪਿੱਛੇ ਕਰ ਲਏ ਸੀ।

ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਸੈਰ ਸਪਾਟਾ ਤੇ ਬੁਨਿਆਦੀ ਢਾਂਚੇ ਲਈ 200 ਕਰੋੜ ਰੁਪਏ ਤੋਂ ਜ਼ਿਆਦਾ ਪ੍ਰਾਜੈਕਟਾਂ ਦੀ ਘੋਸ਼ਣਾ ਕੀਤੀ ਸੀ। ਹਰੀਕੇ ਝੀਲ ਦੇ ਸੁੰਦਰੀਕਰਣ ਪ੍ਰਾਜੈਕਟ, ਦੁਰਗਿਆਣਾ ਮੰਦਰ, ਹੈਰੀਟੇਜ ਸਟ੍ਰੀਟ ਪ੍ਰਾਜੈਕਟ ਸਮੇਤ ਕਈ ਪ੍ਰਾਜੈਕਟਾਂ ਦਾ ਕੰਮ ਠੱਪ ਪਿਆ ਹੈ। ਸ਼ਹਿਰ 'ਚ 5 ਪੁਲਾਂ ਦਾ ਨਿਰਮਾਣ, ਯੂ.ਬੀ.ਡੀ.ਸੀ. ਨਹਿਰ ਦੇ ਕਿਨਾਰੇ ਆਰਾਮ ਘਾਟੀ, ਮਾਸਟਰ ਤਾਰਾ ਸਿੰਘ ਸਮਾਰਕ ਸਮੇਤ ਕਈ ਪ੍ਰਾਜੈਕਟ ਜੋ ਵਿਚਕਾਰ ਲਟਕੇ ਹੋਏ ਹਨ। 

200 ਕਰੋੜ ਦੀ ਲਾਗਤ ਦੀ ਇਨ੍ਹਾਂ ਪ੍ਰਾਜੈਕਟਾਂ ਦਾ ਭਵਿੱਖ ਖਤਰੇ 'ਚ ਨਜ਼ਰ ਆ ਰਿਹਾ ਹੈ। ਹਾਲਾਂਕਿ ਇੰਪਰੂਵਮੈਂਟ ਟਰੱਸਟ (ਏ.ਆਈ.ਟੀ) ਦੇ ਪ੍ਰਧਾਨ ਦਿਨੇਸ਼ ਬਸੀ ਨੇ ਕਿਹਾ ਕਿ ਇਸ ਸਬੰਧ 'ਚ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਿੱਧੂ ਵਲੋਂ ਘੋਸ਼ਿਤ ਕੀਤੇ ਗਏ ਸਾਰੇ ਪ੍ਰਾਜੈਕਟ ਪੂਰੇ ਹੋ ਜਾਣਗੇ।

Baljeet Kaur

This news is Content Editor Baljeet Kaur