ਕੋਰੋਨਾ ਦੀ ਦਹਿਸ਼ਤ ਦੌਰਾਨ ਲੰਡਨ ਤੋਂ ਅੰਮਿ੍ਰਤਸਰ ਪੁੱਜੀ ਉਡਾਣ, ਜਾਂਚ ਲਈ ਰੋਕੇ ਯਾਤਰੀ ਤਾਂ ਰਿਸ਼ਤੇਦਾਰਾਂ ਕੀਤਾ ਹੰਗਾਮਾ

12/22/2020 4:23:28 PM

ਅੰਮਿ੍ਰਤਸਰ (ਰਜਿੰਦਰ ਹੁੰਦਲ) : ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ’ਤੇ ਅੱਜ ਸਵੇਰੇ ਉਸ ਸਮੇਂ ਹੰਗਾਮਾ ਕੀਤਾ ਗਿਆ ਜਦੋਂ ਲੰਡਨ ਤੋਂ ਆਈ ਫਲਾਈਟ ਰਾਹੀਂ ਪੁੱਜੇ ਯਾਤਰੀਆਂ ਨੂੰ ਬਾਹਰ ਨਹੀਂ ਕੱਢਿਆ। ਦਰਅਸਲ, ਲੰਡਨ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਲੰਡਨ ਸਮੇਤ ਕੁਝ ਦੇਸ਼ਾਂ ਦੀਆਂ ਫਲਾਈਟਾਂ ਤੇ ਰੋਕ ਲਗਾ ਦਿੱਤੀ ਹੈ। ਇਸਦੇ ਚੱਲਦੇ ਬੀਤੀ ਰਾਤ ਰਾਜਾਸਾਂਸੀ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ  ਹਵਾਈ ਅੱਡੇ ਵਿਖੇ 242 ਯਾਰੀਆਂ ਦੀ ਲੰਡਨ ਤੋਂ ਆਖ਼ਿਰੀ ਉਡਾਣ ਪਹੁੰਚੀ। ਪ੍ਰਸ਼ਾਸਨ ਵਲੋਂ ਪਹਿਲਾਂ ਹੀ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਸੀ ਇਸਦੇ ਬਾਵਜੂਦ ਵੀ ਸਵੇਰੇ 10 ਵਜੇ ਤਕ ਯਾਤਰੀ ਬਾਹਰ ਨਾ ਆਉਣ ਕਰਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਲੋਂ ਸਰਕਾਰ ’ਚ ਨਾਅਰੇਬਾਜ਼ੀ ਕੀਤੀ ਅਤੇ ਹਵਾਈ ਅੱਡੇ ਬਾਹਰ ਝੰਡੇ ਲੈਕੇ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮੋਰਚੇ ਸ਼ੁਰੂ, ਇਸ ਪਿੰਡ ਦੇ ਨੌਜਵਾਨਾਂ ਨੇ ਕੱਟਿਆ ਜਿਓ ਟਾਵਰ ਦਾ ਕੁਨੈਕਸ਼ਨ
ਇਸ ਮੌਕੇ ਗੱਲਬਾਤ ਕਰਦੇ ਹੋਏ ਯਾਤਰੀਆਂ ਦੇ ਰਿਸ਼ਤੇਦਾਰਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਜਾਣ ਬੁੱਝ ਕੇ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪਿਛਲੇ ਕਈ ਘੰਟਿਆਂ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਹਵਾਈ ਅੱਡੇ ਦੇ ਅੰਦਰ ਹੀ ਹਨ ਤੇ ਉਨ੍ਹਾਂ ਨੂੰ ਕਈ ਘੰਟੇ ਪਹਿਲਾਂ ਟੈਸਟ ਹੋਣ ਦੇ ਬਾਵਜੂਦ ਵੀ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਲ ਕੋਈ ਖ਼ਾਸ ਪ੍ਰਬੰਧ ਵੀ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਦੇ ਆਪਣੀਆਂ ਨੂੰ ਬਾਹਰ ਭੇਜੀਆਂ ਜਾਏ। 

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ

ਜਾਣਕਾਰੀ ਅਨੁਸਾਰ ਲੰਡਨ ਤੋਂ ਇਕ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਗੁਰੂ ਸ੍ਰੀ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਇਸ ਜਹਾਜ਼ 'ਚ 266 ਲੋਕ ਸਵਾਰ ਸਨ। ਇਨ੍ਹਾਂ ਲੋਕਾਂ ਨੂੰ ਵੀ ਕੋਰੋਨਾ ਟੈਸਟ 'ਚੋਂ ਗੁਜ਼ਰਨਾ ਪਵੇਗਾ। ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਧਿਕਾਰੀ ਨੇ ਪਹਿਲਾਂ ਹੀ ਸੋਮਵਾਰ ਦੀ ਰਾਤ ਆਰਡਰ ਜਾਰੀ ਕਰਕੇ ਸਪਸ਼ਟ ਕਰ ਦਿੱਤਾ ਸੀ ਕਿ ਲੰਡਨ ਤੋਂ ਆਉਣ ਵਾਲੀ ਫਲਾਈਟ ਦੇ ਸਾਰੇ ਯਾਤਰੀਆਂ ਦੇ ਕੋਵਿਡ19 ਨਤੀਜੇ ਮਿਲਣ ਤੋਂ ਬਾਅਦ ਹੀ ਏਅਰਪੋਰਟ ਤੋਂ ਬਾਹਰ ਕੱਢਿਆ ਜਾਵੇਗਾ।

Baljeet Kaur

This news is Content Editor Baljeet Kaur