ਹੁਣ ਲੋੜਵੰਦ ਖੁਸਰਿਆਂ ਦੇ ਚੁੱਲ੍ਹੇ ਵੀ ਬਲ਼ਦੇ ਰੱਖੇਗਾ ਦੁਬਈ ਵਾਲਾ ਸਰਦਾਰ

06/13/2020 10:38:58 AM

ਅੰਮ੍ਰਿਤਸਰ (ਕਮਲ) : ਆਪਣੀ ਨਿੱਜੀ ਕਮਾਈ 'ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਅੰਦਰ ਵੱਡੇ ਸੇਵਾ ਕਾਰਜ ਕਰਨ ਵਾਲੇ ਡਾ.ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹੁਣ ਪੰਜਾਬ ਭਰ 'ਚ ਲੋੜਵੰਦ ਖੁਸਰਿਆਂ ਨੂੰ ਵੀ ਸੁੱਕਾ ਰਾਸ਼ਨ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਟਰੱਸਟ ਦੈ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਵਲੋਂ ਹਰ ਮਹੀਨੇ 60 ਹਜ਼ਾਰ ਲੋੜਵੰਦ ਪਰਿਵਾਰਾਂ ਭਾਵ 3 ਲੱਖ ਲੋਕਾਂ ਨੂੰ ਇਕ-ਇਕ ਮਹੀਨੇ ਜਾ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋਂ : ਦੁਖਾਂਤ : ਇੱਧਰ ਲੜਕੀ ਦੀ ਹੋਈ ਡੋਲੀ ਵਿਦਾ, ਉੱਧਰ ਮਾਂ-ਪੁੱਤ ਦੀ ਹੋਈ ਅੰਤਿਮ ਵਿਦਾਈ

ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੱਸਟ ਦੀਆਂ ਟੀਮਾਂ ਰਾਹੀਂ ਅਤੇ ਮੀਡੀਆ 'ਚ ਆਈਆਂ ਕੁਝ ਖਬਰਾਂ ਤੋਂ ਉਨ੍ਹਾਂ ਦੇ ਧਿਆਨ 'ਚ ਆਇਆ ਸੀ ਲੋਕਾਂ ਦੀਆਂ ਖੁਸ਼ੀਆਂ ਲੱਭਣ ਵਾਲੇ ਕਿਨਰਾਂ ਦੇ ਬਹੁਤ ਸਾਰੇ ਮੈਂਬਰਾਂ ਦਾ ਵੀ ਇਸ ਬਿਪਤਾ ਭਰੀ ਘੜੀ 'ਚ ਗੁਜ਼ਾਰਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਹੋਇਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫ਼ੈਸਾ ਕੀਤਾ ਕਿ ਜੂਨ ਮਹੀਨੇ ਤੋਂ ਇਸ ਵਰਗ ਨੂੰ ਵੀ ਆਉਂਦੇ ਚਾਰ ਮਹੀਨਿਆਂ ਲਈ ਹਰ ਮਹੀਨੇ ਇਕ-ਇਕ ਮਹੀਨੇ ਦਾ ਰਾਸ਼ਨ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋਂ :  ਟੱਲੀ ਹੋਏ ਏ.ਐੱਸ.ਆਈ. ਦੀ ਵੀਡੀਓ ਵਾਇਰਲ, ਭੰਗੜਾ ਪਾਉਂਦਿਆਂ ਬੀਬੀ ਨੂੰ ਧਮਕਾਇਆ (ਵੀਡੀਓ)

ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਟਰੱਸਟ ਦੀਆਂ ਟੀਮਾਂ ਰਾਹੀਂ ਉਨ੍ਹਾਂ ਕੋਲ ਇਸ ਵਰਗ ਦੀਆਂ ਲਿਸਟਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨਾ ਚਿਰ ਤੱਕ ਇਹ ਬਿਪਤਾ ਨਹੀਂ ਟਲ ਜਾਂਦੀ, ਉਨਾਂ ਚਿਰ ਤੱਕ ਉਹ ਸਾਰੇ ਸੇਵਾ ਕਾਰਜ ਨਿਰੰਤਰ ਨਿਭਾਉਂਦੇ ਰਹਿਣਗੇ।  

ਇਹ ਵੀ ਪੜ੍ਹੋਂ : ਬਠਿੰਡਾ 'ਚ ਵਧਿਆ ਕੋਰੋਨਾ ਦਾ ਕਹਿਰ, ਇਕ ਹੋਰ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ

Baljeet Kaur

This news is Content Editor Baljeet Kaur