ਜੇਕਰ ਜਾ ਰਹੇ ਹੋ ਅੰਮ੍ਰਿਤਸਰ ਤਾਂ ਪੜ੍ਹੋ ਇਹ ਖਬਰ

12/16/2019 5:32:51 PM

ਬਾਬਾ ਬਕਾਲਾ ਸਾਹਿਬ (ਸੁੱਖ ਜਗਰਾਓਂ, ਸਤਨਾਮ) : ਪਿਛਲੇ ਦਿਨੀਂ ਬਿਆਸ ਦੇ ਇਕ ਸਕੂਲ ਵਿਚ ਦੂਜੀ ਕਲਾਸ ਵਿਚ ਪੜ੍ਹਦੀ ਬੱਚੀ ਨਾਲ 10ਵੀਂ ਦੇ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਸਵੇਰ ਤੋਂ ਹੀ ਪਰਿਵਾਰਕ ਮੈਂਬਰਾਂ, ਸਾਮਾਜਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇ ਬੰਦ ਕਰਕੇ ਦੋਸ਼ੀ ਖਿਲਾਫ ਕਾਰਵਾਈ ਲਈ ਧਰਨਾ ਦਿੱਤਾ ਜਾ ਰਿਹਾ ਹੈ। ਮੌਕੇ 'ਤੇ ਭਾਰੀ ਪੁਲਸ ਫੋਰਸ ਵੀ ਤਾਇਨਾਤ ਹੈ।

ਨੈਸ਼ਨਲ ਹਾਈਵੇ ਬੰਦ ਹੋਣ ਕਾਰਨ ਸਵੇਰ ਤੋਂ ਹੀ ਕਈ ਵਾਹਨ ਜਾਮ ਵਿਚ ਫਸੇ ਹੋਏ ਹਨ ਅਤੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਾਰੀ ਟਰੈਫਿਕ ਸੁਭਾਨਪੁਰ ਤੋਂ ਵਾਇਆ ਕਪੂਰਥਲਾ ਵੱਲ ਜਾਂਦੀ ਦੇਖੀ ਗਈ। ਇਸੇ ਤਰ੍ਹਾਂ ਕੁੱਝ ਗੱਡੀਆਂ ਡੇਰਾ ਬਿਆਸ ਤੋਂ ਦੁਲੋਨੰਗਰ ਬਾਬਾ ਬਕਾਲਾ ਸਾਹਿਬ ਵੱਲ ਕੱਢੀਆਂ ਗਈਆਂ। ਉਥੇ ਹੀ ਪੁਲਸ ਵੱਲੋਂ ਬੋਹੜੀ ਰੋਡ ਤੋਂ ਉਮਰਾਨੰਗਲ ਵੱਲ ਛੋਟੀਆਂ ਗੱਡੀਆਂ ਕੱਢੀਆ ਜਾ ਰਹੀਆਂ ਹਨ।

ਫਲੈਸ਼ ਬੈਕ
ਬਿਆਸ ਸਥਿਤ ਪ੍ਰਾਈਵੇਟ ਸਕੂਲ ਵਿਚ ਸ਼ੁੱਕਰਵਾਰ ਨੂੰ 14 ਸਾਲ ਦੇ ਵਿਦਿਆਰਥੀ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ। ਬੱਚੀ ਦੇ ਰੋਣ 'ਤੇ ਸਕੂਲ ਮੈਨੇਜਮੈਂਟ ਨੇ ਉਸ ਦੇ ਘਰ ਫੋਨ 'ਤੇ ਸੂਚਨਾ ਦਿੱਤੀ ਸੀ। ਫਿਰ ਘਰ ਲਿਆਉਣ ਤੋਂ ਬਾਅਦ ਬੱਚੀ ਨੇ ਮਾਤਾ-ਪਿਤਾ ਨੂੰ ਰੇਪ ਬਾਰੇ ਦੱਸਿਆ। ਉਹ ਮੁੜਦੇ ਪੈਰੀਂ ਸਕੂਲ ਗਏ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਐਸ.ਐਸ.ਪੀ. (ਦਿਹਾਤੀ) ਦੇ ਹੁਕਮ 'ਤੇ ਮੁਲਜ਼ਮ ਵਿਦਿਆਰਥੀ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਫਿਰ ਉਸ ਨੂੰ ਅਦਾਲਤ ਦੇ ਹੁਕਮ 'ਤੇ ਯੁਵੇਨਾਈਲ ਜੇਲ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ 'ਤੇ ਦੇਰੀ ਨਾਲ ਕਾਰਵਾਈ ਕਰਨ ਦੇ ਦੋਸ਼ ਲੱਗੇ ਸਨ। ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਤੋਂ ਯੋਜਨਾ ਬਣਾ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਵਾਰਦਾਤ ਕੀਤੀ।

cherry

This news is Content Editor cherry