ਅੰਮ੍ਰਿਤਸਰ ਜੇਲ ਬ੍ਰੇਕ ਕਾਂਡ : ਵੱਡੀ ਗਿਣਤੀ ਪੁਲਸ ਨੇ ਘੇਰਿਆ ਪਿੰਡ ਬ੍ਰਹਮਪੁਰਾ

02/05/2020 6:47:46 PM

ਸ੍ਰੀ ਗੋਇੰਦਵਾਲ ਸਾਹਿਬ : ਅੰਮ੍ਰਿਤਸਰ ਜੇਲ 'ਚੋਂ ਫਰਾਰ ਹੋਏ ਤਿੰਨ ਕੈਦੀਆਂ ਨੇ ਪੁਲਸ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਫਰਾਰ ਕੈਦੀਆਂ ਦੀ ਧਰ ਪਕੜ ਲਈ ਪੁਲਸ ਵਲੋਂ ਜੰਗੀ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਬੀਤੇ ਦਿਨੀਂ ਤਿੰਨੇ ਕੈਦੀਆਂ ਦੀ ਲੋਕੇਸ਼ਨ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਵਿਖੇ ਮਿਲੀ ਹੈ, ਜਿਸ ਕਾਰਨ ਦੁਪਹਿਰ ਬਾਅਦ ਪਿੰਡ ਬ੍ਰਹਮਪੁਰਾ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਪਰ ਪੁਲਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਪਿੰਡ ਬ੍ਰਹਮਪੁਰਾ ਲੋਕੇਸ਼ਨ ਮਿਲਣ ਤੋਂ ਬਾਅਦ ਪੁਲਸ ਨੇ ਪਿੰਡ ਦੀ ਘੇਰਾਬੰਦੀ ਕਰ ਲਈ ਅਤੇ ਭਗੌੜੇ ਕੈਦੀਆਂ ਨੂੰ ਫੜਨ ਲਈ ਘਰ-ਘਰ ਦੀ ਤਲਾਸ਼ੀ ਲਈ। 

ਉਧਰ, ਗੋਇੰਦਵਾਲ ਸਾਹਿਬ ਪੁਲਸ ਨੇ ਕੈਦੀਆਂ ਸਬੰਧੀ ਪਿੰਡ ਬ੍ਰਹਮਪੁਰਾ ਵਿਖੇ ਹੋਈ ਕਿਸੇ ਵੀ ਕਾਰਵਾਈ ਤੋਂ ਅਣਜਾਣਤਾ ਪ੍ਰਗਟਾਈ। ਅੰਮ੍ਰਿਤਸਰ ਪੁਲਸ ਨੇ ਅੰਮ੍ਰਿਤਸਰ ਜੇਲ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਪਿੰਡ ਬ੍ਰਹਮਪੁਰਾ ਦੇ ਨੌਜਵਾਨ ਨੂੰ ਕਾਬੂ ਕੀਤਾ ਹੈ। ਘੰਟਿਆਂ ਬੱਧੀ ਚੱਲੇ ਪੁਲਸ ਅਭਿਆਨ ਦੌਰਾਨ ਭਾਵੇਂ ਪੁਲਸ ਦੇ ਹੱਥ ਕੁੱਝ ਨਹੀਂ ਲੱਗਾ। ਬਾਰਡਰ ਰੇਂਜ ਆਈਜੀ ਸੁਰਿੰਦਰ ਕੁਮਾਰ ਪਰਮਾਰ ਨਾਲ ਨੇ ਆਖਿਆ ਕਿਹਾ ਕਿ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਅਜੇ ਤਕ ਅੰਮ੍ਰਿਤਸਰ ਜੇਲ 'ਚੋਂ ਫਰਾਰ ਹੋਏ ਕਿਸੇ ਵੀ ਕੈਦੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

Gurminder Singh

This news is Content Editor Gurminder Singh