ਹੈਰੀਟੇਜ ਸਟ੍ਰੀਟ ਨੇੜੇ ਮਸਜਿਦ ਦੀ ਕੰਧ ਡਿੱਗੀ

02/28/2020 4:39:16 PM

ਅੰਮ੍ਰਿਤਸਰ (ਸੁਮਿਤ ਖੰਨਾ) : ਹੈਰੀਟੇਜ ਸਟ੍ਰੀਟ ਨੇੜੇ ਅੱਜ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਪੁਰਾਣੀ ਬਿਲਡਿੰਗ ਦਾ ਬਾਹਰੀ ਹਿੱਸਾ ਜਿਸ ਦਾ ਵਰਗ ਖੇਤਰ ਤਕਰੀਬਨ 100 ਫੁੱਟ ਦੇ ਕਰੀਬ ਸੀ, ਅਚਾਨਕ ਡਿੱਗ ਗਿਆ। ਇਸ ਨਾਲ ਇਕ ਵਿਅਕਤੀ ਜੋ ਕਿ ਪੁਰਾਣੀ ਬਿਲਡਿੰਗ ਦੇ ਹੇਠਾਂ ਦੁਕਾਨ 'ਚ ਰਬੜ ਦੀ ਮੋਹਰ ਬਣਾਉਣ ਗਿਆ ਤਾਂ ਬਿਲਡਿੰਗ ਦਾ ਬਾਹਰੀ ਹਿੱਸਾ ਡਿੱਗਣ ਕਾਰਣ ਮਲਬਾ ਉਸ 'ਤੇ ਡਿੱਗਣ ਨਾਲ ਜ਼ਖਮੀ ਹੋ ਗਿਆ। ਮੌਕੇ 'ਤੇ ਪੁੱਜੇ ਥਾਣਾ ਰਾਮਬਾਗ਼ ਦੇ ਇੰਚਾਰਜ ਨੀਰਜ ਕੁਮਾਰ ਅਤੇ ਉਨ੍ਹਾਂ ਦੀ ਪੁਲਸ ਨੇ ਦੱਸਿਆ ਕਿ ਉਕਤ ਬਿਲਡਿੰਗ ਦਾ ਬਾਹਰੀ ਹਿੱਸਾ ਇਕ ਮਸਜਿਦ ਦਾ ਹੈ, ਜੋ ਕਿ ਕਰੀਬ 150 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਜ਼ਖਮੀ ਦੀ ਪਛਾਣ ਕਰਨ ਮਸੀਹ ਦੇ ਰੂਪ 'ਚ ਹੋਈ, ਜਿਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬਿਲਡਿੰਗ ਦੇ ਹੇਠਾਂ ਕਈ ਮੋਟਰਸਾਈਕਲ ਅਤੇ ਸਕੂਟਰ ਖੜ੍ਹੇ ਸਨ, ਜੋ ਬੁਰੀ ਤਰ੍ਹਾਂ ਨੁਕਸਾਨੇ ਗਏ। ਲੋਕਾਂ ਨੇ ਦੱਸਿਆ ਕਿ ਉਕਤ ਜਗ੍ਹਾ ਵਕਫ ਬੋਰਡ ਦੀ ਹੈ, ਜਿਸ ਵਿਚ ਕਈ ਦੁਕਾਨਦਾਰ ਆਪਣੀ ਰੋਜ਼ੀ-ਰੋਟੀ ਲਈ ਪਿਛਲੇ ਕਈ ਦਹਾਕਿਆਂ ਤੋਂ ਕੰਮਕਾਜ ਕਰ ਰਹੇ ਹਨ।

Baljeet Kaur

This news is Content Editor Baljeet Kaur