ਪੰਜਾਬੀ ਵਿਰਸੇ ਨੂੰ ਸਾਂਭੀ ਬੈਠੀ ਬਲਜੀਤ ਦੇ ਲੋਕ ਸਾਜ਼ ਸੁਣ ਖਿੜ ਜਾਵੇਗੀ ਤੁਹਾਡੀ ਰੂਹ (ਵੀਡੀਓ)

12/06/2019 12:58:34 PM

ਅੰਮ੍ਰਿਤਸਰ (ਸੁਮਿਤ) - ਪੰਜਾਬ ਦੇ ਵਿਰਸੇ ਨੂੰ ਅੱਜ-ਕੱਲ ਜਿਥੇ ਬਹੁਤ ਸਾਰੇ ਲੋਕ ਭੁੱਲ ਚੁੱਕੇ ਹਨ, ਉਥੇ ਹੀ ਇਸ ਅਮੀਰ ਵਿਰਸੇ ਨੂੰ ਕਈ ਲੋਕ ਸੰਭਾਲਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਅੰਮ੍ਰਿਤਸਰ 'ਚ ਰਹਿ ਰਹੀ ਇਕ ਮੁਟਿਆਰ ਬਲਜੀਤ ਕੌਰ ਨੇ ਪੰਜਾਬ ਦੇ ਇਸ ਵਿਰਸੇ ਨੂੰ ਸੰਭਾਲ ਕੇ ਰੱਖ ਕੇ ਇਕ ਅਨੌਖੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਮੁਟਿਆਰ ਬਲਜੀਤ ਕੌਰ ਲੋਕ ਪੰਜਾਬ ਦੇ ਅਜਿਹੇ ਲੋਕ ਸਾਜ਼ ਹਨ, ਜਿਸ ਦੇ ਨਾਂ ਨਾ ਤਾਂ ਤੁਸੀਂ ਸੁਣੋ ਹੋਣਗੇ ਅਤੇ ਨਾ ਦੇਖੇ ਹੋਣਗੇ। ਇਸ ਕੁੜੀ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦਾ ਪਹਿਲਾਂ ਲੋਕ ਸਾਜ ਵਜਾਉਣ ਵਾਲਾ ਕੁੜੀਆਂ ਦਾ ਗਰੁੱਪ (ਲੇਡੀਜ਼ ਫੌਕ ਬੈਂਡ) ਤਿਆਰ ਕੀਤਾ ਹੋਇਆ ਹੈ, ਜੋ ਪੁਰਾਤਨ ਸਮੇਂ ਦੇ ਗਾਣੇ ਇਨ੍ਹਾਂ ਸਾਜ਼ਾ ਰਾਹੀਂ ਵਜਾਉਂਦੇ ਹਨ।

'ਜੱਗਬਾਣੀ' ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕ ਸਾਜ ਵਜਾਉਣ ਵਾਲੀ ਕੁੜੀ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਵਿਰਸੇ ਦਾ ਗਰੁੱਪ ਬਹੁਤ ਕੁਝ ਸੋਚ ਵਿਚਾਰ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ 'ਚ ਕੁੜੀਆਂ ਦੇ ਨਾਲ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੇ ਮਨ 'ਚ ਕੁਝ ਵੱਖਰਾ ਕਰਨ ਦਾ ਵਿਚਾਰ ਆਇਆ। ਜਿਸ ਨਾਲ ਲੋਕਾਂ ਦੀ ਸੋਚ ਬਦਲੀ ਜਾ ਸਕੇ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਜੋੜ ਕੇ ਰੱਖਣ ਦੀ ਥਾਂ ਉਸ ਦੀ ਸਾਂਭ-ਸੰਭਾਲ ਵੀ ਕੀਤੀ ਜਾ ਸਕੇ। ਲੋਕਾਂ ਦੀ ਸੰਗੀਤ ਪ੍ਰਤੀ ਵੱਧ ਰਹੀ ਰੁਚੀ ਨੂੰ ਦੇਖਦੇ ਹੋਏ ਉਸ ਨੇ ਲੋਕ ਸਾਜ ਗਰੁੱਪ ਤਿਆਰ ਕੀਤਾ।

ਬਲਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਪੰਜਾਬ ਦੇ ਲੋਕ ਸਾਜ਼ਾਂ ਘੜੇ, ਚਿਮਟੇ, ਅਖੰਜ਼ਰੀ, ਅਲਗੋਜ਼ੇ, ਸ਼ੰਖ, ਬੁਛੂ, ਤੂੰਬੀ, ਸਾਰੰਗੀ, ਢੋਲਕੀ, ਕਾਟੋ, ਸੱਪ, ਢੋਲ ਆਦਿ ਸਾਜ ਹਨ, ਜਿਨ੍ਹਾਂ ਦੀ ਵਰਤੋਂ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ। ਉਹ ਇਨ੍ਹਾਂ ਸਾਜ਼ਾ ਨੂੰ ਵਜ੍ਹਾ ਕੇ ਪੰਜਾਬੀ ਵਿਰਸੇ ਦੀ ਯਾਦ ਨੂੰ ਤਰੋਤਾਜ਼ਾ ਕਰਦੇ ਹਨ।

rajwinder kaur

This news is Content Editor rajwinder kaur