ਚੋਣਾਂ ’ਚ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਅੰਮ੍ਰਿਤਸਰ ’ਚ ਵੱਡੀ ਮਾਤਰਾ ’ਚ ਵਿਸਫੋਟਕ ਸਮੱਗਰੀ ਬਰਾਮਦ

01/14/2022 2:21:48 PM

ਅੰਮ੍ਰਿਤਸਰ (ਸੰਜੀਵ, ਗੁਰਿੰਦਰ ਸਾਗਰ) - ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਕਤ ਕੋਸ਼ਿਸ਼ਾਂ ਉਸ ਸਮੇਂ ਨਾਕਾਮ ਹੋ ਗਈਆਂ, ਜਦੋਂ ਅੰਮ੍ਰਿਤਸਰ ਦੀ ਭਾਰਤ-ਪਾਕਿ ਸਰਹੱਦ ’ਤੇ ਸਥਿਤ ਪਿੰਡ ਧਨੋਆ ਕਲਾਂ ’ਚੋਂ ਐੱਸ.ਟੀ.ਐੱਫ ਅਤੇ ਪੁਲਸ ਫੋਰਸ ਨੇ ਵੱਡੀ ਮਾਤਰਾ ’ਚ ਵਿਸਫੋਟਕ ਸਮੱਗਰੀ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)

ਮਿਲੀ ਜਾਣਕਾਰੀ ਮੁਤਾਬਕ ਵੱਡੀ ਮਾਤਰਾ ’ਚ ਬਰਾਮਦ ਹੋਈ ਵਿਸਫੋਟਕ ਸਮੱਗਰੀ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਸ ਵਲੋਂ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਇਲਾਕੇ ਦੀ ਪੂਰੀ ਤਰ੍ਹਾਂ ਨਾਲ ਘੇਰਾਬੰਦੀ ਕਰ ਲਈ ਹੈ। ਸਥਾਨਕ ਪੁਲਸ ਅਤੇ ਐੱਸ. ਟੀ. ਐੱਫ. ਦੀ ਫੋਰਸ ਨੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।  

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

rajwinder kaur

This news is Content Editor rajwinder kaur