ਅੰਮ੍ਰਿਤਸਰ : ਪਹਿਲਾਂ EXCUSE ME ਦੀਦੀ ਆਖ ਪੁੱਛਦੇ ਨੇ ਰਾਹ, ਫਿਰ ਥੱਪਡ਼ ਮਾਰ ਕੇ ਖੌਹ ਲੈਂਦੇ ਹਨ ਪਰਸ

05/24/2019 9:02:04 PM

ਅੰਮ੍ਰਿਤਸਰ, (ਸਫਰ)-ਹਾਈ ਸਿਕਿਓਰਿਟੀ ਦੇ ਵਿੱਚ ਪਾਸ਼ ਇਲਾਕਿਆਂ ਵਿਚ ਪਲਸਰ ਗੈਂਗ ਦਾ ਸੰਤਾਪ ਇਸ ਕਦਰ ਫੈਲਿਆ ਹੈ ਕਿ ਔਰਤਾਂ ਸਿਵਲ ਲਾਈਨ ਇਲਾਕੇ ਵਿਚ ਹੁਣ ਘਰਾਂ ਤੋਂ ਨਿਕਲਣ ਵਿਚ ਖੌਫ ਖਾਣ ਲੱਗੀਆਂ ਹਨ। ਅਜਿਹਾ ਪਲਸਰ ਗੈਂਗ ਸਰਗਰਮ ਹੈ ਜੋ ਕਿ ਰਸਤਾ ਪੁਛਣ ਦੇ ਬਹਾਨੇ ਬਣਾ ਕੇ ਔਰਤਾਂ ਤੋਂ ਪਰਸ ਲੁੱਟ ਲੈਂਦੇ ਹਨ ਅਤੇ ਫਿਰ ਇਕੱਲੀ ਕੁਡ਼ੀ ਨੂੰ ਨਿਸ਼ਾਨਾ ਬਣਾਉਣ ਲਈ ਥੱਪਡ਼ ਮਾਰ ਕੇ ਪਰਸ ਖੌਹ ਫਰਾਰ ਹੋ ਜਾਂਦੇ ਹਨ। ਇਲਾਕੇ ਵਿਚ ਪੁਲਸ ਉਂਝ ਤਾਂ ਚੌਕਸੀ ਦਾ ਦਮ ਭਰਦੀ ਹੈ ਪਰ ਪੁਲਸ ਦੀ ਐਫ.ਆਈ.ਆਰ ਹਰ ਦਿਨ ਅਜਿਹੀ ਹੀ ਕੋਈ ਘਟਨਾ ਆਪਣੇ ਕਰਾਈਮ ਡਾਅਰੀ ਵਿਚ ਦਰਜ ਵੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਇਹ ਗੈਂਗ ਕਈ ਵਾਰ ਲਡ਼ਕੀਆਂ ਜਾਂ ਔਰਤਾਂ ਨੂੰ ਐਸਕਿਊਜਮੀ ਦੀਦੀ ਕਹਿਕੇ ਪਹਿਲਾਂ ਰੋਕ ਲੈਂਦਾ ਹੈ ਅਤੇ ਬਾਅਦ ਵਿਚ ਰਸਤਾ ਪੁੱਛਣ ਦੇ ਬਹਾਨੇ ਵੇਖਦਿਆਂ ਹੀ ਪਰਸ ਖੌਹ ਕੇ ਫਰਾਰ ਹੋ ਜਾਂਦਾ ਹੈ।

ਰਣਜੀਤ ਐਵੀਨਿਊ ਦੇ ਇਲਾਕੇ ਵਿਚ ਪਲਸਰ ਗੈਂਗ ਦਾ ਖੌਫ ਦਿਨਾਂ-ਦਿਨ ਵੱਧ ਰਿਹਾ ਹੈ। ਹਰ ਰੋਜ ਕਿਸੇ ਨਾ ਕਿਸੇ ਕੁਡ਼ੀ ਜਾਂ ਮਹਿਲਾ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਥਾਣਾ ਰਣਜੀਤ ਐਵੀਨਿਊ ਵਿਚ ਸਿਮਰਤ ਕੌਰ ਨਾਮ ਦੀ ਕੁਡ਼ੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੱਲ ਜਦੋਂ ਉਹ ਬਾਬਾ ਬੁੱਢਾ ਜੀ ਪਾਰਕ ਦੇ ਵੱਲੋਂ ਆ ਰਹੀ ਸੀ ਤਾਂ ਪਲਸਰ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਦਾ ਪਰਸ ਖੌਹ ਲਿਆ। ਜਿਸ ਵਿਚ ਕਰੀਬ 800 ਰੁਪਏ, ਏ.ਟੀ.ਐਮ ਕਾਰਡ ਅਤੇ ਮੈਟਰੋ ਬਸ ਦਾ ਪਾਸ ਸੀ। ਏ.ਐਸ.ਆਈ ਨਰਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਪਲਸਰ ਗੈਂਗ ਦੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਸਰਚ ਅਭਿਆਨ ਵਿਚ ਜੁੱਟ ਗਏ ਹਨ। ਦੱਸਦੇ, ਇੱਕ ਦਿਨ ਪਹਿਲਾਂ ਹੀ ਰਣਜੀਤ ਐਵੀਨਿਊ ਬੀ ਬਲਾਕ ਦੇ ਕੋਲੋਂ ਸਡ਼ਕ ’ਤੇ ਜਾ ਰਹੀ ਇਕੱਲੀ ਕੁਡ਼ੀ ਨੂੰ ਪਲਸਰ ਗੈਂਗ ਨੇ ਥੱਪਡ਼ ਮਾਰ ਕੇ ਪਰਸ ਖੌਹ ਕੇ ਫਰਾਰ ਹੋ ਗਏ ਸਨ।

ਪਿੰਡ ਤੋਂ ਆਉਂਦੇ ਸਨ ਪਲਸਰ ਗੈਂਗ ’ਤੇ ਲੁਟੇਰੇ, ਪੁਲਸ ਨੇ ਪਿਛਲੇ ਮਹੀਨੇ ਫਡ਼ਿਆ ਸੀ

ਅੰਮ੍ਰਿਤਸਰ ਸ਼ਹਿਰ ਵਿਚ ਰੋਜਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ। ਸੈਲਾਨੀਆਂ ਨੂੰ ਲੈ ਕੇ ਅੰਮ੍ਰਿਤਸਰ ਪੁਲਸ ਨੇ ਸਪੈਸ਼ਲ ਪੁਲਸ ਸੈਲ ਬਣਾਇਆ ਹੈ। ਪਿਛਲੇ ਮਹੀਨੇ ਬਾਈਕ ਗੈਂਗ ਦੇ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਮ੍ਰਿਤਸਰ ਪੁਲਸ ਨੇ ਸੁਲਝਾਉਂਦੇ ਹੋਏ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਲੁੱਟਣ ਲਈ ਪਿੰਡਾਂ ਤੋਂ ਅੰਮ੍ਰਿਤਸਰ ਆਇਆ ਕਰਦੇ ਸਨ। ਅਜਿਹੇ ਵਿਚ ਪਾਸ਼ ਇਲਾਕਿਆਂ ਵਿਚ ਪਲਸਰ ਗੈਂਗ ਦੇ ਡਰ ਤੋਂ ਨਜਾਤ ਦਿਵਾਉਣ ਲਈ ਸਿਵਲ ਲਾਈਨ ਅਤੇ ਰਣਜੀਤ ਐਵੀਨਿਊ ਥਾਣੇ ਦੀ ਪੁਲਸ ਨੂੰ ਹੋਰ ਚੇਤੰਨਤਾ ਦੀ ਜ਼ਰੂਰਤ ਹੈ। ਰਣਜੀਤ ਐਵੀਨਿਊ ਹਾਲਾਂਕਿ ਇਮੀਗਰੇਸ਼ਨ ਦਾ ਉੱਤਰ ਭਾਰਤ ਵਿਚ ਸਭ ਤੋਂ ਵੱਡਾ ਸੈਂਟਰ ਬਣਦਾ ਜਾ ਰਿਹਾ ਹੈ ਜਿੱਥੇ ਰੋਜਾਨਾ ਹਜਾਰਾਂ ਨੌਜਵਾਨ ਦੇਸ਼ ਦੇ ਕੋਨੇ-ਕੋਨੇ ਤੋਂ ਪਡ਼ਾਈ ਕਰਨ ਜਾਂ ਐਜੂਕੇਸ਼ਨ ਕੋਰਸ ਸਿੱਖਣ ਆਉਂਦੇ ਹਨ। ਇਹੀ ਨੌਜਵਾਨ ਅਜਿਹੇ ਲੁਟੇਰੇ ਗੈਂਗ ਦਾ ਸ਼ਿਕਾਰ ਬਣ ਰਹੇ ਹਨ।

Arun chopra

This news is Content Editor Arun chopra