ਬਿਨਾਂ ATM ਤੋੜੇ ਪੈਸੇ ਚੋਰੀ ਕਰਨ ਵਾਲਾ ਇੰਜੀਨੀਅਰ ਸਾਥੀ ਸਮੇਤ ਕਾਬੂ

09/01/2019 3:25:06 PM

ਅੰਮਿ੍ਰਤਸਰ (ਸੁਮਿਤ ਖੰਨਾ) : ਅੰਮਿ੍ਰਤਸਰ ਪੁਲਸ ਨੇ ਏ.ਟੀ.ਐੱਮ ’ਚੋਂ ਪੈਸੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਪਿਛਲੇ ਕੁਝ ਦਿਨਾਂ ’ਚ ਸ਼ਹਿਰ ਅੰਦਰ ਬਿਨਾਂ ਏਟੀਐਮ ਤੋੜੇ ਲੱਖਾਂ ਰੁਪਏ ਦੀ ਚੋਰੀ ਹੋਣ ਦੀਆਂ ਘਟਨਾਵਾਂ ਹੋਈਆਂ। ਪੁਲਸ ਨੇ ਇਸ ਮਾਮਲੇ ’ਚ ਦੀਪਕ ਤੇ ਸਮਸ਼ੇਰ ਨਾਂ ਦੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਦੀਪਕ ਏਟੀਐਮਜ਼ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ’ਚ ਇੰਜੀਨੀਅਰ ਸੀ, ਜਿਸਨੂੰ ਕੰਪਨੀ ਨੇ ਕੱਢ ਦਿੱਤਾ ਸੀ ਪਰ ਏਟੀਐਮਜ਼ ਦੇ ਕੋਡ ਤੇ ਕਾਫੀ ਜ਼ਿਆਦਾ ਜਾਣਕਾਰੀ ਹੋਣ ਕਰਕੇ ਉਹ ਸਾਥੀ ਨਾਲ ਮਿਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਇਸਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਇਸਤੋਂ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਗਿਆ। 

ਦੱਸ ਦੇਈਏ ਕਿ ਕੰਪਨੀ ’ਚੋਂ ਕੱਢੇ ਗਏ ਇਸ ਵਿਅਕਤੀ ਬਾਰੇ ਬੈਂਕਾਂ ’ਚ ਜਾਣਕਾਰੀ ਸ਼ੇਅਰ ਨਹੀਂ ਸੀ ਕੀਤੀ ਗਈ, ਜੋ ਇਨ੍ਹਾਂ ਵਾਰਦਾਤਾਂ ਦਾ ਵੱਡਾ ਕਾਰਣ ਬਣੀ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Baljeet Kaur

This news is Content Editor Baljeet Kaur