ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਮਿਲਦੇ-ਜੁਲਦੇ ਦੁਰਗਾ ਮੰਦਰ ਦਾ ਜਾਣੋ ਇਤਿਹਾਸ

11/08/2018 3:39:46 PM

ਅੰਮ੍ਰਿਤਸਰ : ਭਾਰਤ ਧਾਰਮਿਕ ਸਥਾਨਾਂ ਦਾ ਵੱਡਾ ਗੜ੍ਹ ਹੈ। ਇਸ ਦੇ ਚੱਪੇ-ਚੱਪੇ 'ਤੇ ਅਨੇਕਾਂ ਧਾਰਮਿਕ ਸਥਾਨ ਮੌਜੂਦ ਹਨ ਜਿਨ੍ਹਾਂ ਦਾ ਇਤਿਹਾਸਕ ਪਿਛੋਕੜ ਵੀ ਬਹੁਤ ਹੀ ਮਹੱਤਵਪੂਰਨ ਹੈ। ਇਸੇ ਤਰ੍ਹਾਂ ਦੇ ਮਹੱਤਪੂਰਨ ਇਤਿਹਾਸਕ ਪਿਛੋਕੜ ਦਾ ਧਾਰਨੀ ਹੈ ਦੁਰਗਿਆਣਾ ਮੰਦਰ। ਦੁਰਗਿਆਣਾ ਮੰਦਰ ਜਿਸਨੂੰ ਲਕਸ਼ਮੀ ਨਾਰਾਇਣ ਮੰਦਰ, ਦੁਰਗਾ ਤੀਰਥ ਤੇ ਸੀਤਲਾ ਮੰਦਰ ਵੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ 'ਚ ਸਥਿਤ ਦੁਰਗਿਆਣਾ ਮੰਦਰ ਇਕ ਹਿੰਦੂ ਮੰਦਰ ਹੈ। ਹਿੰਦੂ ਮੰਦਰ ਹੋਣ ਦੇ ਬਾਵਜੂਦ ਇਸ ਮੰਦਰ ਦੀ ਬਣਤਰ ਸਿੱਖਾਂ ਦੇ ਸਵਰਣ ਮੰਦਰ ਨਾਲ ਮਿਲਦੀ-ਜੁਲਦੀ ਹੈ। 

ਇਤਿਹਾਸ 
ਦੁਰਗਿਆਣਾ ਮੰਦਰ 16ਵੀਂ ਸ਼ਤਾਬਦੀ 'ਚ ਬਣਾਇਆ ਗਿਆ ਸੀ। ਇਸ ਮੰਦਰ ਨੂੰ ਸਾਲ 1921 'ਚ ਦੁਬਾਰਾ ਗੁਰੂ ਹਰਸਾਈ ਮੱਲ ਕਪੂਰ ਦੁਆਰਾ ਸਿੱਖ ਸਵਰਣ ਮੰਦਰ ਦੀ ਬਣਤਰ ਨਾਲ ਮਿਲਦਾ ਜੁਲਦਾ ਬਣਾਇਆ ਗਿਆ ਸੀ। ਨਵੇਂ ਬਣੇ ਇਸ ਮੰਦਰ ਦਾ ਉਦਘਾਟਨ ਪੰਡਿਤ ਮਦਨ ਮੋਹਨ ਮਾਲਵੀਯਾ ਦੁਆਰਾ ਕੀਤਾ ਗਿਆ ਸੀ। ਜਦੋਂ ਅੰਮ੍ਰਿਤਸਰ ਨੂੰ ਧਾਰਮਿਕ ਸ਼ਹਿਰ ਵੀ ਨਹੀਂ ਘੋਸ਼ਿਤ ਕੀਤਾ ਗਿਆ ਸੀ, ਉਸ ਸਮੇਂ ਵੀ ਇਸ ਮੰਦਰ ਅਤੇ ਸਵਰਨ ਮੰਦਰ ਦੇ ਆਲੇ-ਦੁਆਲੇ 200 ਮੀਟਰ (660 ਫੀਟ) ਦੇ ਘੇਰੇ 'ਚ ਤੰਬਾਕੂ, ਸ਼ਰਾਬ ਅਤੇ ਮੀਟ ਵੇਚਣ 'ਤੇ ਪਾਬੰਧੀ ਸੀ। 

ਇਹ ਮੰਦਰ ਇਕ ਧਾਰਮਿਕ ਝੀਲ ਦੇ ਵਿਚਕਾਰ ਬਣਿਆ ਹੋਇਆ ਹੈ, ਜਿਸਦਾ ਮਾਪ 160 ਮੀਟਰ (520 ਫੁੱਟ) 130 ਮੀਟਰ (430 ਫੁੱਟ) ਹੈ। ਇਸ ਦੇ ਗੁੰਬਦ ਅਤੇ ਛੱਤਰੀਆਂ, ਅੰਮ੍ਰਿਤਸਰ ਸ਼ਹਿਰ 'ਚ ਹੀ ਸਥਾਪਿਤ ਸਿੱਖ ਧਰਮ ਦੇ ਸਵਰਣ ਮੰਦਰ ਨਾਲ ਮਿਲਦੇ-ਜੁਲਦੇ ਹਨ। ਝੀਲ 'ਚ ਇਕ ਪੁੱਲ ਬਣਿਆ ਹੈ ਜੋਕਿ ਮੰਦਰ ਤੱਕ ਲੈ ਕੇ ਜਾਂਦਾ ਹੈ। ਮੰਦਰ ਦੇ ਗੁੰਬਦ ਸੁਨਹਿਰੀ ਹਨ ਤੇ ਪੂਰੇ ਮੰਦਰ 'ਚ ਮਾਰਬਲ ਦਾ ਵਿਸ਼ੇਸ਼ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ। ਗੁੰਬਦਾਂ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਪ੍ਰਕਾਸ਼ਮਾਨ ਕੀਤਾ ਗਿਆ ਹੈ। ਚਾਂਦੀ ਦੇ ਦਰਵਾਜ਼ਿਆਂ ਦੇ ਵੱਡੇ ਲਹਾਇਤੀ ਡਿਜ਼ਾਇਨ ਕਾਰਨ, ਇਸ ਮੰਦਰ ਨੂੰ ਸੀਲਵਰ ਟੈਂਪਲ ਵੀ ਕਿਹਾ ਜਾਂਦਾ ਹੈ। ਇਥੇ ਹਿੰਦੂ ਧਰਮ ਦੀ ਕਿਤਾਬਾਂ ਦਾ ਵੱਡਾ ਭੰਡਾਰ ਹੈ। 


 

ਕਿਵੇਂ ਪਹੁੰਚੀਏ 
ਹਵਾਈ ਜਹਾਜ਼ ਰਾਹੀ :
ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਦੁਰਗਿਆਣਾ ਮੰਦਰ (ਲਕਸ਼ਮੀ ਨਾਰਾਇਣ ਮੰਦਰ) ਦੀ ਦੂਰੀ 13 ਕਿਲੋਮੀਟਰ ਹੈ।
ਰੇਲਗੱਡੀ ਰਾਹੀਂ : ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਦੁਰਗਿਆਣਾ ਮੰਦਰ ਦੀ ਦੂਰੀ 800 ਮੀਟਰ ਹੈ। 
ਸੜਕ ਰਾਹੀਂ : ਬੱਸ ਸਟੈਂਡ ਅੰਮ੍ਰਿਤਸਰ ਦੁਰਗਿਆਣਾ ਮੰਗਰ ਤੋਂ ਬੱਸ ਸਟਾਪ 1.5 ਕਿਲੋਮੀਟਰ ਦੀ ਦੂਰੀ 'ਤੇ ਹੈ।