ਬਿਨ੍ਹਾਂ ਵਿਆਹ ਦੇ ਰਹਿੰਦੇ ਜੋੜੇ ਦਾ ਕਾਰਾ, ਚਿੱਟਾ ਦੇ ਮਾਰ ਦਿੱਤਾ ਪੁੱਤ ਬੇਗਾਨਾ (ਵੀਡੀਓ)

06/09/2020 11:59:34 AM

ਅੰਮ੍ਰਿਤਸਰ (ਸੁਮਿਤ ਖੰਨਾ) : ਹੁਸ਼ਿਆਰਪੁਰ ਦੇ ਗੁਰਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਸ ਵਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਦੋਸਤ ਗੁਰਵਿੰਦਰ ਤੇ ਕਰਨ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਸੀ। ਉਨ੍ਹਾਂ ਨਾਲ ਦੋ ਕੁੜੀਆਂ ਵੀ ਲਿਵ ਇਨ ਰਿਲੇਸ਼ਨਸ਼ਿਪ ਰਹਿ ਰਹੀਆਂ ਸਨ, ਜੋ ਕਿ ਨਸ਼ਾ ਕਰਨ ਦੀਆਂ ਆਦੀ ਸਨ। ਰਾਤ ਸਮੇਂ ਇਨ੍ਹਾਂ ਸਾਰਿਆਂ ਨੇ ਮਿਲ ਕੇ ਨਸ਼ਾ ਕੀਤਾ ਤੇ ਗੁਰਪ੍ਰੀਤ ਨੂੰ ਹੈਰੋਇਨ ਦੀ ਓਵਰਡੋਜ਼ ਦੇ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਉਪਰੰਤ ਉਕਤ ਦੋਸ਼ੀਆਂ ਨੇ ਉਸ ਦੀ ਲਾਸ਼ ਨੂੰ ਕਾਰ 'ਚ ਪਾ ਕੇ ਵੇਰਕਾ ਬਾਈਪਾਸ ਨੇੜੇ ਛੱਡ ਦਿੱਤਾ ਸੀ। ਉਨ੍ਹਾਂ ਦੱਸਿਆਂ ਕਿ ਚਾਰੇ ਦੋਸ਼ੀਆਂ ਕਾਬੂ ਕਰਕੇ ਉਨ੍ਹਾਂ ਖਿਲ਼ਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਦੁਖ਼ਦ ਖ਼ਬਰ : ਇਟਲੀ 'ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਇਥੇ ਦੱਸ ਦੇਈਏ ਕਿ ਪੁਲਸ ਨੂੰ ਕੁਝ ਦਿਨ ਪਹਿਲਾਂ ਗੁਰਪ੍ਰੀਤ ਦੀ ਲਾਸ਼ ਨੂੰ ਪੁਲਸ ਨੇ ਵੇਰਕਾ ਬਾਈਪਾਸ ਨੇੜੇ ਇਕ ਸਕੂਲ ਕੋਲੋਂ ਕਾਰ 'ਚੋਂ ਬਰਾਮਦ ਕੀਤਾ ਸੀ। ਪੁਲਸ ਨੇ ਲਾਸ਼ ਕੋਲੋਂ ਇਕ ਨਸ਼ੇ ਦਾ ਟੀਕਾ ਵੀ ਬਰਾਮਦ ਕੀਤਾ ਸੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਦੌਰਾਨ 4 ਨੂੰ ਗ੍ਰਿਫਤਾਰ ਕੀਤਾ ਸੀ।  

ਇਹ ਵੀ ਪੜ੍ਹੋਂ : ਡਾ. ਓਬਰਾਏ ਸਦਕਾ ਮੌਤ ਦੇ ਮੂੰਹੋਂ ਨਿਕਲੇ 9 ਪੰਜਾਬੀ, ਦੱਸੀ ਹੱਡ-ਬੀਤੀ

Baljeet Kaur

This news is Content Editor Baljeet Kaur