ਡਿਲਿਵਰੀ ਤੋਂ ਬਾਅਦ ਬੀਬੀ ਨਿਕਲੀ ਕੋਰੋਨਾ ਪਾਜ਼ੇਟਿਵ, ਡਾਕਟਰਾਂ ਦੇ ਫੁੱਲੇ ਹੱਥ-ਪੈਰ

06/19/2020 12:54:42 PM

ਅੰਮ੍ਰਿਤਸਰ/ਰਾਜਾਸਾਂਸੀ (ਦਲਜੀਤ ਸ਼ਰਮਾ, ਰਾਜਵਿੰਦਰ) : ਗੁਰੂ ਨਾਨਕ ਦੇਵ ਹਸਪਤਾਲ ਸਥਿਤ ਬੇਬੇ ਨਾਨਕੀ ਵਾਰਡ 'ਚ ਇਕ ਬੀਬੀ ਦੀ ਐਮਰਜੈਂਸੀ ਡਿਲਿਵਰੀ ਕੀਤੀ ਗਈ। ਬੀਬੀ ਨੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਪਰ ਬੀਬੀ ਖੁਦ ਕੋਰੋਨਾ ਪਾਜ਼ੇਟਿਵ ਨਿਕਲੀ, ਜਿਸ ਨੂੰ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰਵਾਇਆ ਗਿਆ। ਨਾਲ ਹੀ ਬੀਬੀ ਦੇ ਸੰਪਰਕ 'ਚ ਆਏ 6 ਡਾਕਟਰਾਂ ਨੂੰ ਕੁਆਰੰਟਾਈਨ ਕੀਤਾ ਗਿਆ। ਦਰਅਸਲ, ਇਸ ਬੀਬੀ ਨੂੰ ਬੀਤੇ ਮੰਗਲਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬੀਬੀ ਦੇ ਗਰਭ 'ਚ ਪਲ ਰਹੇ ਬੱਚੇ ਦੇ 9 ਮਹੀਨੇ ਪੂਰੇ ਹੋ ਚੁੱਕੇ ਸਨ। ਅਜਿਹੇ 'ਚ ਬੀਬੀ ਨੂੰ ਪ੍ਰਸੂਤੀ ਦਰਦਾਂ ਸ਼ੁਰੂ ਹੋ ਗਈਆਂ। ਡਾਕਟਰਾਂ ਨੇ ਬੀਬੀ ਨੂੰ ਥਰੋਡ ਸਵੈਬ ਲੈ ਕੇ ਜਾਂਚ ਲਈ ਇੰਫਲੁਏਂਜਾ ਲੈਬ ਭੇਜਿਆ ਸੀ ਪਰ ਰਿਪੋਰਟ ਪ੍ਰਾਪਤ ਨਹੀਂ ਹੋਈ। ਹਾਲਾਂਕਿ ਬੀਬੀ ਦੀ ਹਾਲਤ ਵਿਗੜ ਰਹੀ ਸੀ, ਇਸ ਲਈ ਡਾਕਟਰਾਂ ਨੇ ਤੁਰੰਤ ਡਿਲਿਵਰੀ ਕਰਨ ਦਾ ਫ਼ੈਸਲਾ ਲਿਆ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 107 ਸਾਲਾ ਬਜ਼ੁਰਗ ਨੇ ਤੋੜਿਆ ਦਮ

ਡਿਲਿਵਰੀ ਤੋਂ ਬਾਅਦ ਬੀਬੀ ਨੇ ਬੱਚੇ ਨੂੰ ਜਨਮ ਦਿੱਤਾ। ਇਸ ਦੇ ਨਾਲ ਹੀ ਇੰਫਲੁਏਂਜਾ ਲੈਬ ਤੋਂ ਆਈ ਰਿਪੋਰਟ 'ਚ ਉਸ ਨੂੰ ਕੋਰੋਨਾ ਪਾਜ਼ੇਟਿਵ ਦੱਸਿਆ ਗਿਆ। ਰਿਪੋਰਟ ਦੀ ਜਾਣਕਾਰੀ ਮਿਲਣ 'ਤੇ ਡਾਕਟਰਾਂ ਦੇ ਹੱਥ-ਪੈਰ ਫੁੱਲ ਗਏ। ਹਸਪਤਾਲ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਗਾਇਨੀ ਵਾਰਡ ਨੂੰ ਤੁਰੰਤ ਸੈਨੇਟਾਈਜ਼ ਕੀਤਾ ਗਿਆ, ਨਾਲ ਹੀ ਬੀਬੀ ਦੀ ਡਿਲਿਵਰੀ ਕਰਨ ਤੇ ਸਪੰਰਕ 'ਚ ਆਏ 6 ਡਾਕਟਰਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋਂ : ਦੋ ਬੱਚਿਆਂ ਦੀ ਮਾਂ ਨੂੰ ਪਹਿਲਾਂ ਫਸਾਇਆ ਪ੍ਰੇਮ ਜਾਲ 'ਚ ਫਿਰ ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜ਼ਾਮ

ਗੁਰੂ ਨਾਨਕ ਦੇਵ ਹਸਪਤਾਲ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਜੱਚਾ-ਬੱਚਾ ਦੀ ਸੁਰੱਖਿਆ ਦੇ ਮੱਦੇਨਜ਼ਰ ਡਿਲਿਵਰੀ ਕੀਤੀ ਸੀ। ਹੁਣ ਬੀਬੀ ਪਾਜ਼ੇਟਿਵ ਆਈ ਹੈ ਤਾਂ ਸਾਰੇ ਡਾਕਟਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇੰਨ੍ਹਾਂ ਡਾਕਟਰਾਂ ਦੇ ਨਮੂਨੇ ਲੈ ਕੇ ਜਾਂਚ ਲਈ ਇੰਫਲੁਏਂਜਾ ਲੈਬ ਭੇਜੇ ਗਏ ਹਨ। ਜਾਣਕਾਰੀ ਮੁਤਾਬਕ ਬੱਚੀ ਤੰਦਰੁਸਤ ਦੱਸੀ ਜਾ ਰਹੀ ਤੇ ਉਸ ਦੀ ਦੇਖ-ਭਾਲ ਬੇਬੇ ਨਾਨਕੀ ਹਸਪਤਾਲ ਦਾ ਸਟਾਫ਼ ਤੇ ਉਸ ਦਾ ਪਿਤਾ ਕਰ ਰਿਹਾ ਹੈ। ਬੀਬੀ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ।  

ਇਹ ਵੀ ਪੜ੍ਹੋਂ : ਪਠਾਨਕੋਟ 'ਚ ਵੀ ਬੇਕਾਬੂ ਹੋ ਰਿਹਾ ਕੋਰੋਨਾ , 8 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ

Baljeet Kaur

This news is Content Editor Baljeet Kaur