ਦਰਬਾਰ ਸਾਹਿਬ ਮੰਜੀ ਹਾਲ ਦੇ ਸਾਹਮਣੇ ਅੰਬਾਂ ਨੂੰ ਲੈ ਕੇ ਸੇਵਕਾਂ 'ਚ ਝਗੜਾ, ਲੱਥੀਆਂ ਪੱਗਾਂ

07/08/2019 11:52:30 AM

ਅੰਮ੍ਰਿਤਸਰ (ਬਿਊਰੋ) : ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਲੱਗੇ ਅੰਬਾਂ ਨੂੰ ਲੈ ਕੇ ਸੰਗਤ ਅਤੇ ਸੇਵਾਦਾਰਾਂ ਵਿਚਾਲੇ ਝੜਪ ਹੋ ਗਈ ਸੀ। ਇਹ ਵਿਵਾਦ ਇੰਨਾ ਵੱਧ ਗਿਆ ਕਿ ਇਸ ਦੌਰਾਨ ਕ੍ਰਿਪਾਨ ਤਕ ਵੀ ਕੱਢ ਲਈ ਗਈ ਅਤੇ ਇਸ ਦਰਮਿਆਨ ਦਸਤਾਰ ਦੀ ਵੀ ਬੇਅਦਬੀ ਹੋਈ।
ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਮਾਮਲੇ 'ਤੇ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਦੇਖਣਾ ਹੋਵੇਗਾ ਕਿ ਐੱਸ. ਜੀ. ਪੀ. ਸੀ. ਇਸ 'ਤੇ ਕੀ ਕਾਰਵਾਈ ਕਰਦੀ ਹੈ।

Baljeet Kaur

This news is Content Editor Baljeet Kaur