ਸਿੱਧੂ ਧੜੇ ਦੇ ਕੌਂਸਲਰ ਸ਼ੈਲੀ ਨੂੰ ਸੜਕ 'ਤੇ ਧਰਨਾ ਦੇਣਾ ਪਿਆ ਮਹਿੰਗਾ (ਵੀਡੀਓ)

12/06/2018 2:43:53 PM

ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸ ਦੇ ਸਿੱਧੂ ਧੜ੍ਹੇ ਦੇ ਕੌਂਸਲਰ ਸ਼ਲਿੰਦਰ ਸ਼ੈਲੀ ਨੂੰ ਸੜਕ 'ਤੇ ਧਰਨਾ ਲਗਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਪੁਲਸ ਨੇ ਸ਼ੈਲੀ 'ਤੇ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਮੁਤਾਬਕ ਕਾਂਗਰਸ ਵਰਕਰ ਬਿੱਟੂ ਸ਼ਾਹ ਦੀ ਮੌਤ ਤੋਂ ਬਾਅਦ ਕੌਂਸਲਰ ਸ਼ਲਿੰਦਰ ਸ਼ੈਲੀ ਨੇ ਮ੍ਰਿਤਕ ਦੇ ਪਰਿਵਾਰ ਸਮੇਤ ਅੰਮ੍ਰਿਤਸਰ ਸੁਲਤਾਨਵਿੰਡ ਗੇਟ ਬਾਹਰ ਧਰਨਾ ਲਗਾਇਆ ਸੀ ਤੇ ਆਵਾਜਾਈ ਨੂੰ ਜਾਮ ਕੀਤਾ ਸੀ। ਧਰਨੇ ਦੌਰਾਨ ਇਹ ਦੋਸ਼ ਸ਼ੈਲੀ 'ਤੇ ਲੱਗੇ ਸਨ ਕਿ ਉਸਨੇ ਭੀੜ ਨੂੰ ਉਕਸਾਇਆ ਹੈ। ਜਿਸ ਦੇ ਚੱਲਦਿਆਂ ਪੁਲਸ ਨੇ ਸ਼ੈਲੀ ਤੇ ਉਸ ਦੇ ਸਾਥੀਆਂ 'ਤੇ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ ਹੈ। 

ਇਸ ਸਬੰਧੀ ਗੱਲਬਾਤ ਕਰਦਿਆਂ ਕੌਂਸਲਰ ਸ਼ੈਲੀ ਦਾ ਕਹਿਣਾ ਹੈ ਕਿ ਆਮ ਜਨਤਾ ਨਾਲ ਗਲਤ ਹੋਇਆ ਸੀ ਪੁਲਸ ਵਾਲੇ ਸਿਵਲ 'ਚ ਆਏ ਤੇ ਇਕ ਆਮ ਵਿਅਕਤੀ 'ਤੇ ਥਰਡ ਡਿਗਰੀ ਇਸਤੇਮਾਲ ਕਰਕੇ ਉਸਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਦਬਾਅ ਬਣਾਉਣ ਲਈ ਇਹ ਪਰਚਾ ਦਰਜ ਕੀਤਾ ਗਿਆ ਹੈ। ਮਾਮਲਾ ਗਰਮਾਉਣ ਤੋਂ ਬਾਅਦ ਪਹਿਲਾਂ ਪੁਲਸ ਵਾਲਿਆਂ 'ਤੇ ਪਰਚਾ ਦਰਜ ਕੀਤਾ ਗਿਆ ਸੀ ਤੇ ਉਸਤੋਂ ਅਗਲੇ ਦਿਨ ਕੌਂਸਲਰ ਸ਼ੈਲੀ ਸਮੇਤ ਹੋਰ ਲੋਕਾਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ, ਜਿਸ ਨਾਲ ਇਹ ਮਾਮਲਾ ਫਿਰ ਗਰਮਾ ਗਿਆ ਹੈ।

Baljeet Kaur

This news is Content Editor Baljeet Kaur