ਅੰਮ੍ਰਿਤਸਰ ''ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ : 7 ਸਾਲਾ ਮਾਸੂਮ ਦੇ ਚਿਹਰੇ ''ਤੇ ਸੈਨੇਟਾਈਜ਼ਰ ਪਾ ਲਾਈ ਅੱਗ

05/13/2021 6:34:48 PM

ਅੰਮ੍ਰਿਤਸਰ (ਸੰਜੀਵ, ਦਿਲਜੀਤ) - ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸਭ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਸੈਨੇਟਾਈਜ਼ਰ ਉਸ ਸਮੇਂ ਜਾਨ ਲਈ ਖ਼ਤਰਨਾਕ ਸਿੱਧ ਹੋਇਆ, ਜਦੋਂ ਇਸ ਨਾਲ ਇਕ ਮਾਸੂਮ ਬੱਚੇ ਦਾ ਚਿਹਰਾ ਝੁਲਸ ਗਿਆ। ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ, ਜਿਥੇ ਇਕ ਸੱਤ ਸਾਲ ਦੇ ਮਾਸੂਮ ਬੱਚੇ ਦੇ ਚਿਹਰੇ ’ਤੇ ਗੁਆਂਢ ’ਚ ਰਹਿ ਰਹੇ ਬੱਚੇ ਨੇ ਸੈਨੇਟਾਈਜ਼ਰ ਪਾ ਕੇ ਅੱਗ ਲਗਾ ਦਿੱਤੀ। ਚਿਹਰਾ ਸੜ ਜਾਣ ਕਾਰਨ ਮਾਸੂਮ ਬੱਚਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ 14 ਸਾਲ ਦਾ ਬੱਚਾ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਬੱਚੇ ਦੀ ਮਾਂ ਸੀਮਾ ਨੇ ਦੱਸਿਆ ਕਿ ਉਹ ਸ਼ਿਲਾਂਗ ਤੋਂ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ 'ਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਹਨ। ਕੋਰੋਨਾ ਕਰਕੇ ਲਾਕਡਾਊਨ ਲੱਗਣ ਕਾਰਨ ਉਹ ਆਪਣੇ ਘਰ ਵਾਪਸ ਨਹੀਂ ਜਾ ਸਕੇ। ਉਸ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਬੱਚਾ ਮਨਿੰਦਰ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ’ਚ ਰਹਿ ਰਹੇ 14 ਸਾਲ ਦੇ ਮੁੰਡੇ ਨੇ ਪਹਿਲਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਲਾਇਆ ਅਤੇ ਫਿਰ ਉਸ ਦੇ ਚਿਹਰੇ 'ਤੇ ਸਪਰੇਅ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਮਾਚਿਸ ਬਾਲ ਕੇ ਉਸ ਦੇ ਬੱਚੇ ਦੇ ਚਿਹਰੇ ’ਤੇ ਸੁੱਟ ਦਿੱਤੀ, ਜਿਸ ਨਾਲ ਉਸ ਦਾ ਚਿਹਰਾ ਸੜ ਗਿਆ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਉਸ ਨੇ ਦੱਸਿਆ ਕਿ ਚਿਹਰਾ ਸੜ ਜਾਣ ਕਾਰਨ ਉਸ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਸੁਣਦੇ ਸਾਰ ਅਸੀਂ ਘਰ ਤੋਂ ਬਾਹਰ ਆ ਗਏ। ਅਸੀਂ ਵੇਖਿਆ ਕਿ ਉਸ ਦਾ ਚਿਹਰਾ ਅੱਗ ਕਾਰਨ ਪੂਰੀ ਤਰ੍ਹਾਂ ਝੁਲਸ ਗਿਆ ਸੀ। ਇਸ ਤੋਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ  ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਇਸ ਬਾਰੇ ਡਾਕਟਰਾਂ ਨੇ ਦੱਸਿਆ ਕਿ ਅੱਗ ਕਾਰਨ ਬੱਚੇ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਫਿਲਹਾਲ ਇਲਾਜ ਜਾਰੀ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

rajwinder kaur

This news is Content Editor rajwinder kaur