440ਵਾਂ ਸਥਾਪਨਾਂ ਦਿਵਸ ਮਨਾਏਗਾ ਅੰਮ੍ਰਿਤਸਰ

06/26/2017 2:36:42 PM

ਅੰਮ੍ਰਿਤਸਰ - ਧਾਰਮਿਕ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਅੰਮ੍ਰਿਤਸਰ ਦਾ 440ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ। ਇਸ ਇਤਿਹਾਸਕ ਸ਼ਹਿਰ ਨੂੰ ਚੌਥੇ ਗੁਰੂ ਸ਼੍ਰੀ ਰਾਮ ਦਾਸ ਜੀ ਵੱਲੋਂ 1577 'ਚ ਸਥਾਪਿਤ ਕੀਤਾ ਸੀ। 
ਇਸ ਸਬੰਧੀ ਜਾਣਕਾਰੀ ਦਿੰਦੇ ਈਕੋ ਅੰਮ੍ਰਿਤਸਰ ਦੇ ਪ੍ਰਮੁੱਖ ਗੁਨਬੀਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਅਕਾਲ ਤਖਤ ਤੋਂ ਇਕ ਮਾਰਚ ਕੱਢਿਆ ਜਾਵੇਗਾ, ਜੋ ਰਾਮ ਬਾਗ ਗਾਰਡਨ 'ਚ ਖਤਮ ਹੋਵੇਗਾ। ਇਸ ਤੋਂ ਬਾਅਦ ਵਾਤਾਵਰਣ ਦੇ ਮੁੱਦਿਆਂ 'ਤੇ ਬੈਠਕ ਕੀਤੀ ਜਾਵੇਗੀ। 
ਇਸ 'ਚ ਜ਼ਿਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ 'ਤੇ ਵਿਚਾਰ ਕੀਤੇ ਜਾਣਗੇ। ਅੰਮ੍ਰਿਤਸਰ ਸਾਡੀ ਪਛਾਣ ਹੈ। ਇਸ ਲਈ ਅੰਮ੍ਰਿਤਸਰੀਆਂ ਦਾ ਫਰਜ਼ ਹੈ ਕਿ ਉਹ ਇਸ ਦਿਨ ਨੂੰ ਮਨਾ ਕੇ ਗੁਰੂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਨ। ਉੱਥੇ ਹੀ ਸਥਾਪਨਾ ਦਿਵਸ ਦੇ ਸਬੰਧ 'ਚ ਸ਼ਿਵ ਸੈਨਿਕ ਨਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਇਸ ਮੌਕੇ 'ਤੇ 8 ਹਵਨ ਦਾ ਆਯੋਜਨ ਵੱਖ-ਵੱਖ ਮੰਦਰਾਂ 'ਚ ਕੀਤਾ ਜਾਵੇਗਾ।