ਹੁਣ ਨੇਤਾਵਾਂ ਦੇ ਪੈਰੀਂ ਹੱਥ ਲਾਉਣਾ ਪਵੇਗਾ ਮਹਿੰਗਾ : ਏ.ਐੱਸ.ਆਈ ਮੁਅੱਤਲ

07/09/2018 11:47:42 AM

ਅੰਮ੍ਰਿਤਸਰ (ਇੰਦਰਪ੍ਰੀਤ) : ਨੇਤਾਵਾਂ ਦੀ ਚਮਚਾਗਿਰੀ ਕਰਨਾ ਹੁਣ ਪੁਲਸ ਅਧਿਕਾਰੀਆਂ ਨੂੰ ਮਹਿੰਗਾ ਪਵੇਗਾ। ਅਜਿਹਾ ਹੀ ਕੁਝ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 
ਜਾਣਕਾਰੀ ਅਨੁਸਾਰ ਬਾਰਡਰ ਰੇਂਜ ਪੁਲਸ ਦੇ ਅਧੀਨ ਆਉਂਦੇ ਬਟਾਲਾ ਪੁਲਸ ਦੇ ਏ.ਐੱਸ.ਆਈ ਪਲਵਿੰਦਰ ਨੂੰ ਕੈਬਨਿਟ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪੈਰੀਂ ਹੱਥ ਲਗਾਉਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਸਮੇਂ ਏ.ਐੱਸ.ਆਈ ਵਰਦੀ 'ਚ ਸੀ। ਵਰਦੀ ਦਾ ਸਨਮਾਨ ਨਾ ਕਰਨ ਕਾਰਨ ਪੁਲਸ ਨੇ ਉਕਤ ਕਦਮ ਚੁੱਕਿਆ ਹੈ। ਇਸ ਦੀ ਪੁਸ਼ਟੀ ਆਈ.ਜੀ ਬਾਰਡਰ ਰੇਂਜ ਐੱਸ.ਪੀ.ਪਰਮਾਨ ਨੇ ਦਿੱਤੀ ਹੈ।