ਖੇਤੀਬਾੜੀ ਪੁਰਸਕਾਰ ਹਾਸਲ ਕਰਨ ਵਾਲੀ ਕਿਸਾਨ ਬੀਬੀ ਨੇ ਦੱਸਿਆ ਆਖ਼ਰ ਕਿਉਂ ਕਿਸਾਨ ਕਰ ਰਹੇ ਨੇ ਖ਼ੁਦਕੁਸ਼ੀਆਂ

10/27/2020 12:51:42 PM

ਅੰਮ੍ਰਿਤਸਰ (ਸੁਮਿਤ ਖੰਨਾ) : ਖੇਤੀ ਨੂੰ ਲੈ ਕੇ ਸੂਬੇ 'ਚ ਬਹੁਤ ਵੱਡਾ ਬਖੇੜਾ ਮਚਿਆ ਹੋਇਆ ਹੈ। ਇਸ ਦੇ ਚੱਲਦਿਆਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ 'ਤੇ ਬੈਠੇ ਹੋਏ ਹਨ। ਇਕ ਸਾਲ ਪਹਿਲਾਂ ਦੇਸ਼ ਦਾ ਸਭ ਵੱਡਾ ਖੇਤੀਬਾੜੀ ਪੁਰਸਕਾਰ ਹਾਸਲ ਕਰਨ ਵਾਲੀ ਕਿਸਾਨ ਬੀਬੀ ਹਰਿੰਦਰ ਕੌਰ ਵੀ ਸਰਕਾਰ ਦੇ ਨਿਯਮਾਂ ਤੋਂ ਦੁਖੀ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 'ਭੈਣਾਂ'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਬੀਬੀ ਹਰਿੰਦਰ ਕੌਰ ਨੇ ਕਿਹਾ ਕਿ ਕਿਸਾਨ ਕਰਜ਼ੇ ਨੂੰ ਲੈ ਕੇ ਖ਼ੁਦਕੁਸ਼ੀ ਨਹੀਂ ਕਰਦਾ ਉਸ ਨਾਲ ਨਿਆਂ ਨਹੀਂ ਹੁੰਦਾ, ਜੋ ਉਸ ਕੋਲੋਂ ਸਹਿਣ ਨਹੀਂ ਹੁੰਦਾ। ਇਸ ਕਾਰਨ ਉਹ ਖ਼ੁਦਕੁਸ਼ੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਕ ਪਰਮਲ ਦੀ 1900 ਰੁਪਏ ਕੀਮਤ ਹੈ ਜਦਕਿ ਬਾਸਮਤੀ ਇਸ ਤੋਂ ਘੱਟ ਕੀਮਤ 'ਤੇ ਵਿੱਕ ਰਹੀ ਹੈ, ਜੋ ਕਿ ਸਿੱਧਾ-ਸਿੱਧਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ। ਕਿਸਾਨ ਕਰਜ਼ਾ ਤਾਂ ਆਪਣਾ ਉਤਾਰ ਸਕਦੇ ਹਨ ਪਰ ਧੱਕਾ ਉਨ੍ਹਾਂ ਤੋਂ ਸਹਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿੰਨੀ ਕੀਮਤ ਸਾਨੂੰ ਸਾਡੀਆਂ ਫ਼ਸਲਾਂ ਦੀ ਮਿਲ ਰਹੀ ਹੈ ਉਸ ਨਾਲੋਂ ਵੱਧ ਤਾਂ ਮਿੱਟੀ ਦਾ ਭਾਅ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਇਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਸਾਡਾ ਮਹਿਕਮਾ ਨਹੀਂ ਹੈ ਦੂਜੇ ਮਹਿਕਮੇ ਕੋਲ ਜਾਓ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀ ਬਿੱਲਾਂ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਬਾਰੇ ਸਾਨੂੰ ਨਹੀਂ ਪਤਾ ਕਿ ਇਹ ਕੀ ਹੈ ਪਰ ਫ਼ਿਰ ਗੱਲ ਉਥੇ ਹੀ ਆ ਜਾਣੀ ਹੈ ਕਿ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਸਾਨੂੰ ਦੱਸਿਆ ਜਾਵੇ ਕਿ ਸਾਡਾ ਖ਼ਰੀਦਦਾਰ ਕੌਣ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ਹੀਦਾਂ ਦੇ ਨਾਂ 'ਤੇ ਰੱਖਿਆ 8 ਹੋਰ ਸਰਕਾਰੀ ਸਕੂਲਾਂ ਦਾ ਨਾਂ

Baljeet Kaur

This news is Content Editor Baljeet Kaur