ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ

05/08/2021 4:28:47 PM

ਅੰਮ੍ਰਿਤਸਰ (ਨੀਰਜ) — ਪੰਜਾਬ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਅੰਮ੍ਰਿਤਸਰ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਬੀਤੇ ਦਿਨ ਕੀਤੀ ਗਈ ਮੀਟਿੰਗ ਉਪਰੰਤ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਵੱਲੋਂ ਰੋਟੇਸ਼ਨ ਦੇ ਤਰੀਕੇ ਨਾਲ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਵਿਧਾਇਕ ਚੀਮਾ ਦਾ ਪੀ. ਏ. ਤੇ ਉਸ ਦਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ 'ਚ, ਖ਼ੁਦ ਵੀ ਹੋਏ ਇਕਾਂਤਵਾਸ

ਮਿਲੀ ਜਾਣਕਾਰੀ ਮੁਤਾਬਕ ਦੁੱਧ, ਬਰੈੱਡ, ਕਰਿਆਣਾ, ਫਲ ਦੀਆਂ ਦੁਕਾਨਾਂ ਹਫ਼ਤੇ ’ਚ ਸਾਰੇ ਦਿਨ ਹੀ ਖੁੱਲ੍ਹਣਗੀਆਂ ਜਦਕਿ ਬਾਕੀ ਦੁਕਾਨਾਂ ਰੋਟੇਸ਼ਨ ਦੇ ਤਰੀਕੇ ਨਾਲ ਯਾਨੀ ਕਿ ਖੱਬੇ ਅਤੇ ਸੱਜੇ ਦੇ ਹਿਸਾਬ ਨਾਲ ਖੋਲ੍ਹੀਆਂ ਜਾਣਗੀਆਂ। ਇਕ ਦਿਨ ਸੱਜੇ ਪਾਸੇ ਵੱਲ ਪੈਂਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ ਅਤੇ ਦੂਜੇ ਦਿਨ ਖੱਬੇ ਪਾਸੇ ਵੱਲ ਪੈਂਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਦੁਕਾਨਾਂ ਖੋਲ੍ਹਣ ਦਾ ਸਮਾਂ ਵੀ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਹਾਲਾਂਕਿ ਸ਼ਨੀਵਾਰ ਅਤੇ ਐਤਵਾਰ ਪੂਰਾ ਬਾਜ਼ਾਰ ਬੰਦ ਰਹੇਗਾ। 

ਇਹ ਵੀ ਪੜ੍ਹੋ : ਜਲੰਧਰ: ਮਨੁੱਖਤਾ ਨੂੰ ਸ਼ਰਮਸਾਰ ਕਰਦੀ ਘਟਨਾ, ਪਤੀ ਦੀ ਲਾਸ਼ ਲੈਣ ਲਈ ਪਤਨੀ 3 ਦਿਨਾਂ ਤੋਂ ਖਾ ਰਹੀ ਦਰ-ਦਰ ਠੋਕਰਾਂ

ਇਸ ਦੇ ਨਾਲ ਹੀ ਪੂਰੇ ਜ਼ਿਲ੍ਹੇ ’ਚ ਸੱਜੇ ਅਤੇ ਖੱਬੇ ਤਰੀਕੇ ਨਾਲ ਦੁਕਾਨਾਂ ਦੇ ਨਾਲ-ਨਾਲ ਕੁਝ ਇਲਾਕਿਆਂ ’ਚ ਜਿੱਥੇ ਰੋਟੇਸ਼ਨ ਲਈ ਕੋਈ ਸਮੱਸਿਆ ਆਉਂਦੀ ਹੈ ਤਾਂ ਉਥੇ 50 ਫ਼ੀਸਦੀ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਹਰ ਥਾਣੇ ਨਾਲ ਸਬੰਧਤ ਐੱਸ. ਐੱਚ. ਓ. ਸਾਹਿਬਾਨ ਅਤੇ ਸਿਵਲ ਵੱਲੋਂ ਸੈਕਟਰ ਮੈਜਿਸਟ੍ਰੇਟ ਲਗਾਏ ਗਏ, ਜੋਕਿ ਹਲਕਾ ਡੀ. ਐੱਸ. ਪੀ. ਨਾਲ ਇਸ ਸਬੰਧੀ ਸਾਰਾ ਕੰਮਕਾਜ ਵੇਖਣਗੇ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜਾਰੀਆਂ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਸੋਮਵਾਰ ਤੋਂ ਲਾਗੂ ਹੋਣਗੀਆਂ। 

ਇਹ ਵੀ ਪੜ੍ਹੋ : ਕੋਰੋਨਾ ਦੀ ਚਪੇਟ 'ਚ ਆਇਆ 5 ਦਿਨਾਂ ਦੀ ਬੱਚਾ, ਜਲੰਧਰ ਜ਼ਿਲ੍ਹੇ 'ਚ ਬਦ ਤੋਂ ਬਦਤਰ ਹੋ ਰਹੀ ਹੈ ਸਥਿਤੀ

ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਰੋਟੇਸ਼ਨ ਦੇ ਤਰੀਕੇ ਤੋਂ ਇਲਾਵਾ ਦੁਕਾਨ ਖੋਲ੍ਹਦਾ ਹੈ ਤਾਂ ਉਸ ਦੀ ਦੁਕਾਨ ਨੂੰ ਇਕ ਮਹੀਨੇ ਲਈ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਂਝ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਦੇ ਨਾਲ ਹੀ ਹੋਰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਲੋਕਲ ਪਾਰਕਾਂ ’ਚ ਵੀ ਕੋਈ ਇਕੱਠ ਨਹੀਂ ਕਰ ਸਕੇਗਾ ਜਦਕਿ ਸੈਰ ਲਈ ਲੋਕ ਲੋਕਲ ਪਾਰਕਾਂ ’ਚ ਹੀ ਜਾ ਸਕਦੇ ਹਨ। ਇਸ ਦੇ ਨਾਲ ਹੀ ਸਮਾਜਿਕ ਦੂਰੀ ਦਾ ਧਿਆਨ ਵੀ ਰੱਖਿਆ ਜਾਵੇਗਾ। ਇਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਆਡ-ਈਵਨ ਦਾ ਫਾਰਮੂਲਾ ਵੀ ਲਿਆਂਦਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਦੁਕਾਨਾਂ ਖੋਲ੍ਹਣ ਸਬੰਧੀ ਜਲੰਧਰ ਦੇ ਡੀ. ਸੀ. ਵੱਲੋਂ ਹੁਕਮ ਜਾਰੀ, ਜਾਣੋ ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲ੍ਹਣਗੀਆਂ

ਨੋਟ- ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਅਜਿਹੇ ਕਦਮ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri