ਖੂਨ-ਦਾਨ ਪ੍ਰਤੀ ਔਰਤਾਂ ’ਚ ਵੱਧ ਰਿਹੈ ਉਤਸ਼ਾਹ : ਚੋਪਡ਼ਾ

04/20/2019 4:25:26 AM

ਅੰਮ੍ਰਿਤਸਰ (ਵਡ਼ੈਚ)-‘ਖੂਨ-ਦਾਨ ਉੱਤਮ ਦਾਨ’ ਦਾ ਨਾਅਰਾ ਲਾਉਂਦਿਆਂ ਖੂਨ-ਦਾਨ ਕਰਨ ’ਚ ਔਰਤਾਂ ਦਾ ਗ੍ਰਾਫ ਕਾਫੀ ਵੱਧ ਰਿਹਾ ਹੈ। ਔਰਤਾਂ ਖੂਨ-ਦਾਨ ਕਰਨ ਪ੍ਰਤੀ ਕਾਫੀ ਜਾਗਰੂਕ ਹੋ ਰਹੀਆਂ ਹਨ। ਹੋਟਲ ਹਯਾਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਯੋਜਿਤ ਖੂਨ-ਦਾਨ ਕੈਂਪ ’ਚ ਔਰਤਾਂ ਤੇ ਲਡ਼ਕੀਆਂ ਨੇ ਪੂਰੀ ਰੁਚੀ ਦਿਖਾਈ। ਅਦਲੱਖਾ ਬਲੱਡ ਬੈਂਕ ਦੇ ਮੈਨੇਜਰ ਰਮੇਸ਼ ਚੋਪਡ਼ਾ ਨੇ ਦੱਸਿਆ ਕਿ ਤੁਹਾਡੇ ਵੱਲੋਂ ਦਾਨ ਕੀਤਾ ਖੂਨ ਕਿਸੇ ਨੂੰ ਨਵਾਂ ਜੀਵਨ ਦੇ ਸਕਦਾ ਹੈ। ਪਹਿਲਾਂ ਨਾਲੋਂ ਲੋਕ ਕਾਫੀ ਜਾਗਰੂਕ ਹੋਏ ਹਨ, ਜੋ ਖੁਸ਼ੀ ਵਾਲੀ ਗੱਲ ਹੈ। ਵਿਸ਼ਵ ਹੀਮੋਫੀਲੀਆ ਦਿਵਸ ਮੌਕੇ ਹੋਟਲ ਦੇ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਖੂਨ-ਦਾਨ ਕੀਤਾ। ਇਸ ਮੌਕੇ ਕਮਲਜੀਤ ਸਿੰਘ, ਵਿਵੇਕ ਆਨੰਦ, ਰਾਜੂ ਕੁਮਾਰ, ਸੋਨੀਆ ਜੈਸਵਾਲ, ਲਵਪ੍ਰੀਤ ਕੌਰ, ਡਾ. ਬੈਨਿਮ ਦਾਸ, ਪਦਮਨੀ, ਰਾਜਬੀਰ, ਸੁਨੀਤਾ, ਕਿਰਨ, ਸ਼ੀਲਾ ਆਦਿ ਮੌਜੂਦ ਸਨ।