ਵਿਸਾਖੀ ਮੌਕੇ ਧਾਰਮਿਕ ਸਮਾਗਮ ਕਰਵਾਇਆ

04/15/2019 4:06:30 AM

ਅੰਮ੍ਰਿਤਸਰ (ਪ੍ਰਿਥੀਪਾਲ)-ਅੱਜ ਇਥੇ ਵਿਸਾਖੀ ਤੇ ਸੰਗਰਾਂਦ ਸਬੰਧੀ ਸੰਗਤਾਂ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਤੇ ਅੰਮ੍ਰਿਤ ਛਕ ਕੇ ਗੁਰੂ ਲਡ਼ ਲੱਗਣ ਲਈ ਪ੍ਰੇਰਿਤ ਕੀਤਾ। ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਏ ਪਤਵੰਤਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜੱਗਾ ਮਜੀਠਾ, ਨਵਦੀਪ ਸਿੰਘ ਸੋਨਾ ਪ੍ਰਧਾਨ ਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੂਟਾ ਸਿੰਘ ਸੇਠ, ਗੁਰਪਾਲ ਸਿੰਘ ਸੇਠ, ਸੁਨੀਲ ਬਜਾਜ, ਸਤਨਾਮ ਸਿੰਘ, ਕਾਕਾ ਕਲੇਰ, ਗੋਲਡੀ ਰੋਡ਼ੀ, ਮਲਕੀਤ ਸਿੰਘ, ਬਾਬਾ ਸ਼ੇਰਾ, ਭੁਪਿੰਦਰ ਸਿੰਘ, ਬੱਬੂ ਮਜੀਠਾ, ਗੁਰਪ੍ਰੀਤ ਸਿੰਘ ਤੇ ਹਰਭਾਲ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

Related News